ਰਾਹੁਲ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਛਾਪ ਛੱਡੀ

Sunday, Aug 11, 2024 - 11:24 AM (IST)

ਨਵੀਂ ਦਿੱਲੀ- ਭਾਜਪਾ ਲੀਡਰਸ਼ਿਪ ਨੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪ੍ਰਤੀ ਆਪਣਾ ਰੁਖ ਬਦਲ ਲਿਆ। ਰਾਹੁਲ ਗਾਂਧੀ ਦਾ ਪਿਛਲੇ ਕਈ ਸਾਲਾਂ ਤੋਂ ਮਜ਼ਾਕ ਉਡਾਇਆ ਜਾ ਰਿਹਾ ਸੀ। ਰਾਹੁਲ ਗਾਂਧੀ ਨੇ ਛੋਟੇ ਜਿਹੇ ਮਾਨਸੂਨ ਸੈਸ਼ਨ ’ਚ ਸਿਰਫ਼ 15 ਬੈਠਕਾਂ ਕੀਤੀਆਂ। ਇਹ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਕੋਲ ਸਲਾਹਕਾਰਾਂ ਦਾ ਇਕ ਗਰੁੱਪ ਹੈ।

ਰਾਹੁਲ ਦੇ ਬਦਲੇ ਹੋਏ ਮੂਡ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਰਾਹੁਲ ਗਾਂਧੀ ’ਤੇ ਨਿੱਜੀ ਦੋਸ਼ ਲਾਉਣ ਤੋਂ ਬਚਣ ਲਈ ਵੀ ਨਿਰਦੇਸ਼ ਦਿੱਤੇ ਹਨ। ਇੱਥੋਂ ਤੱਕ ਕਿ ਸਪੀਕਰ ਓਮ ਬਿਰਲਾ ਰਾਹੁਲ ਗਾਂਧੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇ ਰਹੇ ਹਨ। ਭਾਵੇਂ ਮਾਮੂਲੀ ਮੁੱਦਿਆਂ ’ਤੇ ਕੁਝ ਤਕਰਾਰ ਹੋਈ ਪਰ ਲੋਕ ਸਭਾ ਨੇ ਰਾਜ ਸਭਾ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਰਾਜ ਸਭਾ ’ਚ ਤਾਂ ਹੰਗਾਮਾ ਇਸ ਹੱਦ ਤੱਕ ਵੱਧ ਗਿਆ ਕਿ ਵਿਰੋਧੀ ਧਿਰ ਨੇ ਚੇਅਰਮੈਨ ਜਗਦੀਪ ਧਨਖੜ ਵਿਰੁੱਧ ਮਹਾਦੋਸ਼ ਦਾ ਮਤਾ ਲਿਆਉਣ ਦੀ ਯੋਜਨਾ ਬਣਾਈ।

ਇਸ ਦੇ ਉਲਟ ਸਪੀਕਰ ਦੇ ਸੱਦੇ ’ਤੇ ਸਾਰੇ ਸੀਨੀਅਰ ਆਗੂ ਚਾਹ ਪਾਰਟੀ ’ਚ ਸ਼ਾਮਲ ਹੋਏ। ਦੂਜਾ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਕੰਮ ਕੀਤਾ। ਉਨ੍ਹਾਂ ਦਾ ਤਾਲਮੇਲ ਪਹਿਲਾਂ ਨਾਲੋਂ ਬਿਹਤਰ ਸੀ। ਭਾਜਪਾ ਅਜੇ ਤੱਕ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਉਭਰ ਨਹੀਂ ਸਕੀ ਹੈ। ਜਦੋਂ ਤੱਕ ਉਹ ਮਹਾਰਾਸ਼ਟਰ ਦੇ ਨਾਲ-ਨਾਲ ਇਕ ਹੋਰ ਸੂਬੇ ’ਚ ਚੋਣਾਂ ਨਹੀਂ ਜਿੱਤਦੀ, ਉਦੋਂ ਤੱਕ ਬੈਕਫੁੱਟ ’ਤੇ ਹੀ ਰਹੇਗੀ। ਵੇਖਣ ਵਾਲਿਆਂ ਨੂੰ ਹੈਰਾਨੀ ਇਹ ਸੀ ਕਿ ਭਾਜਪਾ ਦੇ ਕੁਝ ਸੰਸਦ ਮੈਂਬਰ ਆਪਣੇ ਭਾਸ਼ਣਾਂ ਦੌਰਾਨ ਸਰਕਾਰ ਦੀ ਆਲੋਚਨਾ ਕਰ ਰਹੇ ਸਨ ਤੇ ਜਵਾਬ ਮੰਗ ਰਹੇ ਸਨ।
 


Tanu

Content Editor

Related News