ਰਾਜੀਵ ਗਾਂਧੀ ਨਾਲੋਂ ਜ਼ਿਆਦਾ ਬੁੱਧੀਮਾਨ ਹਨ ਰਾਹੁਲ, PM ਬਣਨ ਦੇ ਸਾਰੇ ਗੁਣ : ਪਿਤਰੋਦਾ

Thursday, Sep 05, 2024 - 04:02 PM (IST)

ਰਾਜੀਵ ਗਾਂਧੀ ਨਾਲੋਂ ਜ਼ਿਆਦਾ ਬੁੱਧੀਮਾਨ ਹਨ ਰਾਹੁਲ, PM ਬਣਨ ਦੇ ਸਾਰੇ ਗੁਣ : ਪਿਤਰੋਦਾ

ਨਵੀਂ ਦਿੱਲੀ- ਲੰਮੇ ਸਮੇਂ ਤੋਂ ਗਾਂਧੀ ਪਰਿਵਾਰ ਦੇ ਵਫ਼ਾਦਾਰ ਸੈਮ ਪਿਤਰੋਦਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਨੂੰ ‘ਭਾਰਤ ਦੇ ਸੰਕਲਪ ਦਾ ਸਰਪ੍ਰਸਤ’ ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਆਪਣੇ ਪਿਤਾ ਰਾਜੀਵ ਗਾਂਧੀ ਨਾਲੋਂ ਜ਼ਿਆਦਾ ਬੁੱਧੀਮਾਨ ਹਨ ਅਤੇ ਰਣਨੀਤੀ ਬਣਾਉਣ ਵਿਚ ਵੀ ਉਨ੍ਹਾਂ ਨਾਲੋਂ ਬਿਹਤਰ ਹਨ। ਪਿਤਰੋਦਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਚ ਪ੍ਰਧਾਨ ਮੰਤਰੀ ਬਣਨ ਦੇ ਸਾਰੇ ਗੁਣ ਹਨ।

ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਵਿਚ ਸਮਾਨਤਾਵਾਂ ਅਤੇ ਅਸਮਾਨਤਾਵਾਂ ਬਾਰੇ ਪੁੱਛੇ ਜਾਣ ’ਤੇ ਪਿਤਰੋਦਾ ਨੇ ਕਿਹਾ ਕਿ ਉਨ੍ਹਾਂ ਰਾਜੀਵ ਗਾਂਧੀ, ਪੀ. ਵੀ. ਨਰਸਿਮ੍ਹਾ ਰਾਓ, ਮਨਮੋਹਨ ਸਿੰਘ, ਵੀ. ਪੀ. ਸਿੰਘ, ਚੰਦਰ ਸ਼ੇਖਰ ਅਤੇ ਐੱਚ. ਡੀ. ਦੇਵਗੌੜਾ ਸਮੇਤ ਕਈ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਈ ਪ੍ਰਧਾਨ ਮੰਤਰੀਆਂ ਨਾਲ ਬਹੁਤ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ ਪਰ ਰਾਹੁਲ ਅਤੇ ਰਾਜੀਵ ਵਿਚ ਫਰਕ ਸ਼ਾਇਦ ਇਹ ਹੈ ਕਿ ਰਾਹੁਲ ਬਹੁਤ ਜ਼ਿਆਦਾ ਬੁੱਧੀਮਾਨ ਅਤੇ ਇਕ ਬਿਹਤਰ ਰਣਨੀਤੀਕਾਰ ਹਨ, ਰਾਜੀਵ ਕੰਮ ਕਰਨ 'ਚ ਜ਼ਿਆਦਾ ਭਰੋਸਾ ਰੱਖਦੇ ਸਨ।

ਦੋਵਾਂ ਦਾ ਡੀ. ਐੱਨ. ਏ. ਇਕੋ ਜਿਹਾ ਹੈ, ਲੋਕਾਂ ਲਈ ਇਕੋ ਜਿਹੀਆਂ ਚਿੰਤਾਵਾਂ ਅਤੇ ਭਾਵਨਾਵਾਂ ਹਨ, ਉਹ ਸੱਚਮੁੱਚ ਸਾਰਿਆਂ ਲਈ ‘ਬਿਹਤਰ ਭਾਰਤ’ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੀਆਂ ਕੋਈ ਵੱਡੀਆਂ ਨਿੱਜੀ ਇੱਛਾਵਾਂ ਨਹੀਂ ਹਨ। ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਨੂੰ ਜ਼ਿੰਦਗੀ ਵਿਚ 2 ਵੱਡੇ ਝਟਕਿਆਂ (ਉਸਦੀ ਦਾਦੀ ਅਤੇ ਉਸਦੇ ਪਿਤਾ ਦੀ ਮੌਤ) ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਨ੍ਹਾਂ ਦੇ ਸਾਹਮਣੇ ਵੱਖ-ਵੱਖ ਚੁਣੌਤੀਆਂ ਰਹੀਆਂ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਰਾਹੁਲ ਗਾਂਧੀ ਨੂੰ ਦੇਸ਼ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਦੇਖਦੇ ਹਨ, ਪਿਤਰੋਦਾ ਨੇ ਕਿਹਾ ਕਿ ਇਹ ਫੈਸਲਾ ਭਾਰਤ ਦੇ ਲੋਕਾਂ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਰੇ ਨਿੱਜੀ ਤਜ਼ਰਬੇ ਤੋਂ ਮੈਂ ਪੱਖਪਾਤੀ ਹੋ ਸਕਦਾ ਹਾਂ ਪਰ ਮੈਨੂੰ ਲਗਦਾ ਹੈ ਕਿ ਉਹ ਬਹੁਤ ਕਾਬਲ ਹਨ।


author

Tanu

Content Editor

Related News