ਰਾਹੁਲ ਗਾਂਧੀ ਭਲਕੇ 2 ਰੈਲੀਆਂ ਨਾਲ ਜੰਮੂ ਕਸ਼ਮੀਰ ''ਚ ਕਰਨਗੇ ਪ੍ਰਚਾਰ ਮੁਹਿੰਮ ਸ਼ੁਰੂ
Tuesday, Sep 03, 2024 - 03:44 PM (IST)
ਜੰਮੂ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਰਾਮਬਨ ਅਤੇ ਅਨੰਤਨਾਗ ਜ਼ਿਲ੍ਹਿਆਂ 'ਚ 2 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਅਤੇ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ। ਜੰਮੂ ਕਸ਼ਮੀਰ 'ਚ ਤਿੰਨ ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਇਸ ਲਈ ਕਾਂਗਰਸ ਵਲੋਂ ਪ੍ਰਚਾਰ ਮੁਹਿੰਮ 'ਚ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ 40 ਸਟਾਰ ਪ੍ਰਚਾਰਕ ਹਿੱਸਾ ਲੈਣਗੇ।
ਜੰਮੂ ਕਸ਼ਮੀਰ ਵਿਧਾਨ ਸਭਾ ਦੇ 90 ਮੈਂਬਰਾਂ ਦੀ ਚੋਣ 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਵੋਟਿੰਗ ਰਾਹੀਂ ਹੋਵੇਗੀ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਾਮਿਦ ਕਰਰਾ ਨੇ ਕਿਹਾ,''ਰਾਹੁਲ ਜੀ ਕੱਲ੍ਹ ਤੋਂ ਪ੍ਰਚਾਰ ਕਰਨਗੇ। ਉਹ ਕਾਂਗਰਸ ਉਮੀਦਵਾਰਾਂ ਦੇ ਸਮਰਥਨ 'ਚ ਬੁੱਧਵਾਰ ਨੂੰ ਰਾਮਬਨ ਅਤੇ ਅਨੰਤਨਾਗ ਜ਼ਿਲ੍ਹਿਆਂ 'ਚ 2 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।'' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਬੁੱਧਵਾਰ ਨੂੰ ਦਿੱਲੀ ਤੋਂ ਜੰਮੂ ਪਹੁੰਚਣਗੇ ਅਤੇ ਫਿਰ ਜਹਾਜ਼ ਰਾਹੀਂ ਰਾਮਬਨ ਜ਼ਿਲ੍ਹੇ ਦੇ ਗੂਲ ਇਲਾਕੇ 'ਚ ਪਹੁੰਚਣਗੇ, ਜਿੱਥੇ ਸ਼ਾਮ ਨੂੰ ਉਹ ਰੈਲੀ ਨੂੰ ਸੰਬੋਧਨ ਕਰਨਗੇ। ਉਹ ਬਨਿਹਾਲ ਵਿਧਾਨ ਸਭਾ ਤੋਂ ਚੋਣ ਲੜ ਰਹੇ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਵਿਕਾਸ ਰਸੂਲ ਵਾਨੀ ਲਈ ਪ੍ਰਚਾਰ ਕਰਨਗੇ। ਇਸ ਤੋਂ ਬਾਅਦ ਉਹ ਜਹਾਜ਼ ਰਾਹੀਂ ਅਨੰਤਨਾਗ ਜ਼ਿਲ੍ਹੇ ਦੇ ਦੁਰੂ ਜਾਣਗੇ, ਜਿੱਥੇ ਉਹ ਕਾਂਗਰਸ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਗੁਲਾਮ ਅਹਿਮਦ ਮੀਰ ਦੇ ਸਮਰਥਨ 'ਚ ਇਕ ਹੋਰ ਜਨ ਸਭਾ ਨੂੰ ਸੰਬੋਧਨ ਕਰਨਗੇ। ਉਹ ਸ਼ਾਮ ਨੂੰ ਸ਼੍ਰੀਨਗਰ ਤੋਂ ਦਿੱਲੀ ਦੀ ਉਡਾਣਗੇ ਭਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8