ਕਾਂਗਰਸ ਸੇਵਾ ਦਲ ਨੂੰ ਕੇਡਰ ਆਧਾਰਿਤ ਸੰਗਠਨ ਬਣਾਉਣਾ ਚਾਹੁੰਦੇ ਹਨ ਰਾਹੁਲ ਗਾਂਧੀ

Sunday, Apr 20, 2025 - 12:52 AM (IST)

ਕਾਂਗਰਸ ਸੇਵਾ ਦਲ ਨੂੰ ਕੇਡਰ ਆਧਾਰਿਤ ਸੰਗਠਨ ਬਣਾਉਣਾ ਚਾਹੁੰਦੇ ਹਨ ਰਾਹੁਲ ਗਾਂਧੀ

ਨੈਸ਼ਨਲ ਡੈਸਕ- ਰਾਹੁਲ ਗਾਂਧੀ ਦਾ ਸੁਪਨਾ ਕਾਂਗਰਸ ਨੂੰ ਦੁਬਾਰਾ ਮਹਾਨ ਬਣਾਉਣਾ ਹੈ। ਉਨ੍ਹਾਂ ਨੂੰ ਕੋਈ ਜਲਦੀ ਨਹੀਂ ਹੈ ਤੇ ਉਹ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਦਹਾਕਿਆਂ ਤੱਕ ਕੰਮ ਕਰਨ ਲਈ ਤਿਆਰ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਪਾਰਟੀ ਵਿਚਾਰਧਾਰਕ ਪੱਖੋਂ ਵਚਨਬੱਧ ਹੋਵੇ।

ਉਹ ਚਾਹੁੰਦੇ ਹਨ ਕਿ ਕਾਂਗਰਸ ਸੇਵਾ ਦਲ ਇਕ ਕਾਡਰ ਆਧਾਰਿਤ ਸੰਗਠਨ ਹੋਵੇ ਤੇ ਆਰ. ਐੱਸ. ਐੱਸ. ਲਈ ਪਾਰਟੀ ਦਾ ਜਵਾਬ ਹੋਵੇ।

ਰਾਹੁਲ ਗਾਂਧੀ ਨੇ ਆਪਣੇ ਮੁੱਢਲੇ ਦਿਨਾਂ ’ਚ ਪਾਰਟੀ ਦੇ ਮੁੱਖ ਸੰਗਠਨਾਂ ਸੇਵਾ ਦਲ, ਭਾਰਤੀ ਯੁਵਾ ਕਾਂਗਰਸ ਅਤੇ ਰਾਸ਼ਟਰੀ ਵਿਦਿਆਰਥੀ ਸੰਘ ਨੂੰ ਮੁੜ ਗਠਿਤ ਕਰਨ ਦੀ ਕੋਸ਼ਿਸ਼ ਕੀਤੀ। ਸੇਵਾ ਦਲ ਦੀ ਸਥਾਪਨਾ 1923 ’ਚ ਨਾਰਾਇਣ ਸੁਬਾਰੂ ਹਾਰਦੀਕਰ ਵੱਲੋਂ ਕੀਤੀ ਗਈ ਸੀ। ਇਸ ਤਰ੍ਹਾਂ ਆਰ. ਐੱਸ. ਐੱਸ. ਸੇਵਾ ਦਲ ਤੋਂ 2 ਸਾਲ ਛੋਟਾ ਹੈ। ਸੇਵਾ ਦਲ ਦੇ ਪਹਿਲੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਸਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਵੀ ਇਸ ਅਹੁਦੇ ’ਤੇ ਰਹੇ।

ਰਾਹੁਲ ਗਾਂਧੀ ਉਸੇ ਭਾਵਨਾ ਨਾਲ ਸੇਵਾ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ ਪਰ ਸਾਲਾਂ ਦੌਰਾਨ ਸੇਵਾ ਦਲ ਨੇ ਆਪਣੀ ਥਾਂ ਗੁਆ ​​ ਲਈ ਹੈ । ਪਾਰਟੀ ਹੁਣ ਜ਼ਿਲਾ ਇਕਾਈਆਂ ਰਾਹੀਂ ਇਸ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੀ ਹੈ ਤਾਂ ਜੋ ਮੁੱਖ ਫੈਸਲਾ ਲੈਣ ਦੇ ਕਾਰਜਾਂ ਨੂੰ ਸੰਭਾਲਿਆ ਜਾ ਸਕੇ ਤੇ ਕੇਡਰ ਬਣਾਉਣ ਦੇ ਕੰਮ ਨੂੰ ਮਜ਼ਬੂਤ ​​ਕੀਤਾ ਜਾ ਸਕੇ।

ਸੰਭਾਵਿਤ ਤਬਦੀਲੀ ਉਸ ਪ੍ਰਣਾਲੀ ਨਾਲ ਜੁੜੀ ਹੋਈ ਹੈ ਜੋ 1960 ਦੇ ਦਹਾਕੇ ’ਚ ਏ. ਆਈ. ਸੀ. ਸੀ. ਵੱਲੋਂ ਕੀਤੀ ਗਈ ਤਬਦੀਲੀ ਤੋਂ ਪਹਿਲਾਂ ਲਾਗੂ ਸੀ। ਕਾਂਗਰਸ ਬੇਸ਼ੱਕ ਆਪਣੀ ਸਰਬਉੱਚਤਾ ਲਈ 750 ਤੋਂ ਵੱਧ ਿਜ਼ਲਾ ਕਾਂਗਰਸ ਕਮੇਟੀਆਂ ਨੂੰ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਪਰ ਇਹ ਸਬਕ ਵੱਡੀ ਕੀਮਤ ’ਤੇ ਸਿੱਖਿਆ ਗਿਆ ਹੈ।

ਹਾਲਾਂਕਿ, ਇਹ ਕਹਿਣਾ ਸੌਖਾ ਤੇ ਕਰਨਾ ਔਖਾ ਹੈ ਕਿਉਂਕਿ ਜ਼ਿਲਾ ਕਾਂਗਰਸ ਕਮੇਟੀਆਂ ਨੂੰ ਸ਼ਕਤੀਆਂ ਦੇਣ ਨਾਲ ਏ. ਆਈ. ਸੀ. ਸੀ. ਤੋਂ ਜ਼ਿਲਾ ਕਾਂਗਰਸ ਕਮੇਟੀਆਂ ਤਕ ਸ਼ਕਤੀਆਂ ਦੀ ਕੇਂਦਰੀਕਰਨ ਦੀ ਪ੍ਰਕਿਰਿਆ ਉਲਟ ਜਾਵੇਗੀ।

ਇਕ ਸਮਾਂ ਸੀ ਜਦੋਂ ਜ਼ਿਲਾ ਕਾਂਗਰਸ ਕਮੇਟੀਆਂ ਉਮੀਦਵਾਰਾਂ ਦੀ ਚੋਣ ’ਚ ਸ਼ਾਮਲ ਹੁੰਦੀਆਂ ਸਨ। ਉਨ੍ਹਾਂ ਦੇ ਹੁਕਮ ਅੰਤਿਮ ਸਨ ਤੇ ਕੋਈ ਵੀ ਰਾਸ਼ਟਰੀ ਨੇਤਾ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਵੀਟੋ ਨਹੀਂ ਕਰ ਸਕਦਾ ਸੀ।

ਇਹ ਇਕ ਮ੍ਰਿਗਤ੍ਰਿਸ਼ਨਾ ਜਾਪਦੀ ਹੈ ਤੇ ਸਾਨੂੰ 2026 ’ਚ ਆਉਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ’ਚ ਰਾਹੁਲ ਗਾਂਧੀ ਦੇ ਇਸ ਨਵੇਂ ਤਜਰਬੇ ਦੇ ਪਹਿਲੇ ਟੈਸਟ ਨੂੰ ਵੇਖਣ ਲਈ ਉਡੀਕ ਕਰਨੀ ਹੋਵੇਗੀ।


author

Rakesh

Content Editor

Related News