ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!
Friday, Jun 14, 2024 - 02:26 AM (IST)
ਨਵੀਂ ਦਿੱਲੀ (ਏਜੰਸੀ)- ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਰਾਇਬਰੇਲੀ ਦੇ ਹੀ ਸੰਸਦ ਮੈਂਬਰ ਬਣੇ ਰਹਿਣਗੇ ਅਤੇ ਵਾਇਨਾਡ ਤੋਂ ਅਸਤੀਫਾ ਦੇਣਗੇ। ਪਰ ਵਾਇਨਾਡ ਤੋਂ ਹੁਣ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਰਾਬਰਟ ਵਡੇਰਾ ਦਾ ਸਾਹਮਣੇ ਆ ਰਿਹਾ ਹੈ। ਉੱਥੋਂ ਦੇ ਧਾਰਮਿਕ ਸਮੀਕਰਨ ਰਾਬਰਟ ਵਡੇਰਾ ਦੇ ਪੱਖ ’ਚ ਹਨ, ਜਿਸ ਕਾਰਨ ਵਾਇਨਾਡ ਤੋਂ ਕਾਂਗਰਸ ਪਾਰਟੀ ਰਾਬਰਟ ਵਡੇਰਾ ਨੂੰ ਮੈਦਾਨ 'ਚ ਉਤਾਰ ਸਕਦੀ ਹੈ।
ਸੂਤਰਾਂ ਅਨੁਸਾਰ ਪਾਰਟੀ ਦਾ ਮੰਨਣਾ ਹੈ ਕਿ ਰਾਇਬਰੇਲੀ ਸੀਟ ਕਾਂਗਰਸ ਦੀ ਵਿਰਾਸਤ ਨਾਲ ਜੁੜੀ ਹੈ ਅਤੇ ਜੇ ਕਾਂਗਰਸ ਨੂੰ ਫਿਰ ਤੋਂ ਉੱਤਰ ਪ੍ਰਦੇਸ਼ ’ਚ ਪੈਰ ਜਮਾਉਣੇ ਹਨ ਤਾਂ ਬਦਲੇ ਹੋਏ ਰਾਹੁਲ ਨੂੰ ਹੀ ਅੱਗੇ ਆਉਣਾ ਹੋਵੇਗਾ।
ਇਹ ਵੀ ਪੜ੍ਹੋ- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਮਿਲੇਗੀ ਪ੍ਰੋਤਸਾਹਨ ਰਾਸ਼ੀ
ਜੇ ਰਾਹੁਲ ਗਾਂਧੀ ਨੂੰ ਪਾਰਟੀ ਦਾ ਸਭ ਤੋਂ ਵੱਡਾ ਮਾਨਤਾ ਪ੍ਰਾਪਤ ਨੇਤਾ ਬਣਾਉਣਾ ਹੈ ਤਾਂ ਰਾਇਬਰੇਲੀ ਸੀਟ ਨਾਲੋਂ ਬਿਹਤਰ ਹੋਰ ਕੋਈ ਜਗ੍ਹਾ ਨਹੀਂ ਹੋ ਸਕਦੀ। ਇਸ ਨਾਲ ਪਾਰਟੀ ਦੇ ਲੋਕਾਂ ’ਚ ਇਹ ਮੈਸੇਜ ਜਾਵੇਗਾ ਕਿ ਰਾਹੁਲ ਗਾਂਧੀ ਹੀ ਪਰਿਵਾਰ ਅਤੇ ਪਾਰਟੀ ਦੀ ਵਿਰਾਸਤ ਦੇ ਸਮਰੱਥ ਅਤੇ ਮਾਨਤਾ ਪ੍ਰਾਪਤ ਵਾਰਸ ਹਨ।
ਹੁਣ ਰਾਇਬਰੇਲੀ-ਅਮੇਠੀ ਤੋਂ ਜਿੱਤਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਦੀ ਚੋਣ ਮੁਹਾਰਤ ’ਤੇ ਵੀ ਮੋਹਰ ਲੱਗ ਗਈ ਹੈ ਕਿ ਉਨ੍ਹਾਂ ਨੇ ਉਲਟ ਹਾਲਾਤਾਂ ’ਚ ਵੀ ਰਾਇਬਰੇਲੀ ’ਚ ਜਿੱਤ ਦਿਵਾ ਦਿੱਤੀ।
ਇਹ ਵੀ ਪੜ੍ਹੋ- ਕੁਵੈਤ ਅੱਗ ਮਾਮਲਾ : ਭਾਰਤੀ ਮ੍ਰਿਤਕਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਤਿਆਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e