ਵਾਯਨਾਡ ਵਿਚ ਰਾਹੁਲ ਗਾਂਧੀ ਖਿਲਾਫ ਹੀ ਚੋਣ ਲੜਣਗੇ ਰਾਹੁਲ ਗਾਂਧੀ

Monday, Apr 08, 2019 - 05:25 PM (IST)

ਵਾਯਨਾਡ ਵਿਚ ਰਾਹੁਲ ਗਾਂਧੀ ਖਿਲਾਫ ਹੀ ਚੋਣ ਲੜਣਗੇ ਰਾਹੁਲ ਗਾਂਧੀ

ਜਲੰਧਰ (ਅਰੁਣ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ਦੇ ਅਮੇਠੀ ਤੋਂ ਇਲਾਵਾ ਕੇਰਲ ਦੇ ਵਾਯਨਾਡ ਲੋਕ ਸਭਾ ਹਲਕੇ ਤੋਂ ਚੋਣ ਲੜਣ ਜਾ ਰਹੇ ਹਨ। ਵਾਯਨਾਡ ਵਿਚ ਰਾਹੁਲ ਗਾਂਧੀ ਦਾ ਮੁਕਾਬਲਾ ਰਾਹੁਲ ਗਾਂਧੀ ਨਾਲ ਹੀ ਹੋਣ ਜਾ ਰਿਹਾ ਹੈ। ਪੜਣ ਵਿਚ ਤਹਾਨੂੰ ਭਾਵੇਂ ਇਹ ਅਜੀਬ ਲੱਗੇ ਪਰ ਇਹ ਬਿਲਕੁਲ ਸੱਚ ਹੈ। ਵਾਯਨਾਡ ਤੋਂ ਚੋਣ ਮੈਦਾਨ ਵਿਚ ਆਜਾਦ ਤੌਰ ਉਤੇ ਰਾਹੁਲ ਗਾਂਧੀ ਦੇ ਖਿਲਾਫ ਉਨ੍ਹਾਂ ਦੇ ਹੀ ਹਮਨਾਮ ਰਾਹੁਲ ਗਾਂਧੀ ਕੇ. ਈ. ਨਿੱਤਰੇ ਹਨ। ਆਜਾਦ ਤੌਰ ਉਤੇ ਚੋਣ ਲੜ ਰਹੇ ਰਾਹੁਲ ਗਾਂਧੀ ਕੇ. ਈ. ਨੇ ਆਪਣਾ ਨਾਮਜਦਗੀ ਪੱਤਰ ਦਾਖਲ ਕਰਵਾ ਦਿੱਤਾ ਹੈ। ਇਸੇ ਤਰ੍ਹਾਂ ਤਮਿਲਨਾਡੂ ਨਾਲ ਸੰਬੰਧਤ ਰਾਹੁਲ ਗਾਂਧੀ ਦੇ ਨਾਮ ਵਰਗੇ ਨਾਮ ਵਾਲੇ ਰਾਘੁਲ ਗਾਂਧੀ ਵੀ ਵਾਯਨਾਡ ਤੋਂ ਚੋਣ ਲੜ ਰਹੇ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਇਸ ਹਲਕੇ ਤੋਂ ਆਪਣੇ ਨਾਮਜਦੀ ਕਾਗਜ਼ 10 ਅਪ੍ਰੈਲ ਨੂੰ ਦਾਖਲ ਕਰਵਾਉਣਗੇ।

ਆਜਾਦ ਤੌਰ ਉਤੇ ਨਾਮਜਦਗੀ ਭਰਨ ਵਾਲੇ ਰਾਹੁਲ ਗਾਂਧੀ ਕੇ. ਈ. ਦਾ ਪਰਿਵਾਰ ਕਾਂਗਰਸੀ ਹੈ। ਉਨ੍ਹਾਂ ਦੇ ਪਿਤਾ ਕੰਜੂਮਨ ਇਸੇ ਹਲਕੇ ਵਿਚ ਕਾਂਗਰਸ ਦੇ ਸਮਰਥਕ ਰਹੇ ਹਨ। ਇਸੇ ਕਾਰਨ ਉਨ੍ਹਾਂ ਨੇ ਆਪਣੇ ਦੋਵਾਂ ਪੁੱਤਰਾ ਦਾ ਨਾਮ ਰਾਜੀਵ ਤੇ ਰਾਹੁਲ ਗਾਂਧੀ ਦੇ ਨਾਮ ਉਤੇ ਰੱਖਿਆ। ਰਾਹੁਲ ਦਾ ਭਰਾ ਰਾਜੀਵ ਵੀ ਸਰਗਰਮ ਸਿਆਸਤ ਵਿਚ ਹਿੱਸਾ ਤਾਂ ਲੈ ਰਿਹਾ ਹੈ ਪਰ ਉਹ ਵੀ ਕਾਂਗਰਸ ਦਾ ਸਮਰਥਕ ਨਹੀਂ ਹੈ। ਉਹ ਸੀ. ਪੀ. ਆਈ. ਦਾ ਸਮਰਥਕ ਹੈ। ਦੂਜੇ ਪਾਸੇ ਰਾਹੁਲ ਗਾਂਧੀ ਕੇ. ਈ. ਵੀ ਕਾਂਗਰਸ ਦਾ ਸਮਰਥਕ ਨਹੀਂ ਹੈ, ਉਹ ਇਸ ਚੋਣ ਹਲਕੇ ਤੋਂ ਆਜਾਦ ਤੌਰ ਉਤੇ ਮੈਦਾਨ ਵਿਚ ਆਇਆ ਹੈ। ਉਸਦੇ ਨਾਮਜਦਗੀ ਦਾਖਲ ਕਰਵਾਉਣ ਤੋਂ ਪਹਿਲਾਂ ਇਸ ਬਾਰੇ ਕਿਸੇ ਵੀ ਸਥਾਨਕ ਨੇਤਾ ਨੂੰ ਨਹੀਂ ਪਤਾ ਸੀ ਪਰ ਜਦੋਂ ਉਸਨੇ ਨਾਮਜਦਗੀ ਦਾਖਲ ਕਰਵਾਈ ਤਾਂ ਸਭ ਹੈਰਾਨ ਰਹਿ ਗਏ।  ਇਸੇ ਤਰ੍ਹਾਂ ਰਾਹੁਲ ਦੇ ਨਾਮ ਨਾਲ ਮਿਲਦੇ ਜੁਲਦੇ ਨਾਮ ਵਾਲੇ ਰਾਘੁਲ ਗਾਂਧੀ ਕੇ. ਤਾਮਿਲਨਾਡੂ ਦੇ ਕੋਇਬਟੂਰ ਦੇ ਹਨ। ਉਹ ਅਗਿਲਾ ਇੰਡੀਆ ਮਕਲ ਕਝਗਮ ਪਾਰਟੀ ਦੇ ਉਮੀਦਵਾਰ ਹਨ।

 


author

DILSHER

Content Editor

Related News