‘ਯੂ. ਪੀ. ਦੇ 2 ਮੁੰਡੇ’ ਸਿਆਸਤ ਨੂੰ ਮੁਹੱਬਤ ਦੀ ਦੁਕਾਨ ਬਣਾ ਦੇਣਗੇ ‘ਖਟਾਖਟ-ਖਟਾਖਟ’ : ਰਾਹੁਲ

06/20/2024 12:56:28 AM

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ‘ਯੂ. ਪੀ. ਦੇ 2 ਮੁੰਡੇ’ ਭਾਰਤੀ ਸਿਆਸਤ ਨੂੰ ਮੁਹੱਬਤ ਦੀ ਦੁਕਾਨ ਬਣਾ ਦੇਣਗੇ।

ਰਾਹੁਲ ਗਾਂਧੀ ਬੁੱਧਵਾਰ 54 ਸਾਲ ਦੇ ਹੋ ਗਏ। ਇਸ ਮੌਕੇ ਕਾਂਗਰਸ ਤੇ ‘ਇੰਡੀਆ’ ਗੱਠਜੋੜ ਦੀਆਂ ਕਈ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਖਿਲੇਸ਼ ਯਾਦਵ ਨੇ ‘ਐਕਸ’ ’ਤੇ ਪੋਸਟ ਕੀਤਾ, ‘ਰਾਹੁਲ ਗਾਂਧੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ।’ ਯਾਦਵ ਦੀ ਪੋਸਟ ਨੂੰ ਦੁਬਾਰਾ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,‘'ਸ਼ੁਭਕਾਮਨਾਵਾਂ ਲਈ ਅਖਿਲੇਸ਼ ਯਾਦਵ ਜੀ ਦਾ ਧੰਨਵਾਦ। ‘ਯੂ.ਪੀ. ਦੇ 2 ਮੁੰਡੇ’ ਭਾਰਤੀ ਸਿਆਸਤ ਨੂੰ ਮੁਹੱਬਤ ਦੀ ਦੁਕਾਨ ਬਣਾ ਦੇਣਗੇ ਖਟਾਖਟ-ਖਟਾਖਟ।’

ਉੱਤਰ ਪ੍ਰਦੇਸ਼ ਦੀਆਂ ਕੁੱਲ 80 ਸੀਟਾਂ ’ਚੋਂ ਸਪਾ ਨੇ 37 ਤੇ ਕਾਂਗਰਸ ਨੇ 6 ਜਿੱਤੀਆਂ ਹਨ। ਉੱਤਰ ਪ੍ਰਦੇਸ਼ ’ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਪਾ ਤੇ ਕਾਂਗਰਸ ਦਾ ਗੱਠਜੋੜ ਸੀ । ਉਸੇ ਸਮੇਂ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਦੀ ਜੋੜੀ ਨੂੰ ‘ਯੂ. ਪੀ. ' ਦੇ 2 ਮੁੰਡੇ’ ਦੇ ਨਾਅਰੇ ਨਾਲ ਇਕ ਮੁਹਿੰਮ ਚਲਾਈ ਗਈ ਸੀ, ਹਾਲਾਂਕਿ ਇਹ ਗੱਠਜੋੜ ਉਸ ਸਮੇਂ ਅਸਫਲ ਰਿਹਾ ਸੀ।


Rakesh

Content Editor

Related News