ਰਾਹੁਲ ਨੇ ਡੀ. ਟੀ. ਸੀ. ਦੀ ਬੱਸ ’ਚ ਕੀਤਾ ਸਫ਼ਰ, ਡਰਾਈਵਰਾਂ ਤੇ ਕੰਡਕਟਰਾਂ ਨੂੰ ਵੀ ਮਿਲੇ

Thursday, Aug 29, 2024 - 12:49 AM (IST)

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ.) ਦੀ ਬੱਸ ’ਚ ਸਫਰ ਕੀਤਾ ਤੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਜੁੜੇ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੱਖਣੀ ਦਿੱਲੀ ਦੇ ਸਰੋਜਨੀ ਨਗਰ ਬੱਸ ਡਿਪੂ ਨੇੜੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਗੱਲਬਾਤ ਕੀਤੀ।

ਰਾਹੁਲ ਗਾਂਧੀ ਨੇ ਆਪਣੇ ‘ਵ੍ਹਟਸਐਪ’ ਚੈਨਲ ’ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਦਿੱਲੀ ’ਚ ਡਰਾਈਵਰਾਂ ਅਤੇ ਕੰਡਕਟਰ ਭਰਾਵਾਂ ਨਾਲ ਚਰਚਾ ਹੋਈ। ਫਿਰ ਡੀ. ਟੀ. ਸੀ. ਦੀ ਬੱਸ ’ਚ ਮਜ਼ੇਦਾਰ ਸਫ਼ਰ ਕੀਤਾ।

 

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ‘ਐਕਸ’ ’ਤੇ ਰਾਹੁਲ ਗਾਂਧੀ ਦੇ ਬੱਸ ਸਫਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਸੇਵਾ ’ਚ ਹਜ਼ਾਰਾਂ ਬੱਸਾਂ ਲੈ ਕੇ ਟਰਾਂਸਪੋਰਟ ਕਾਰਪੋਰੇਸ਼ਨ ਚਲਾਉਣ ਵਾਲੇ ਡਰਾਈਵਰਾਂ, ਕੰਡਕਟਰਾਂ ਤੇ ਮਾਰਸ਼ਲਾਂ ਦਾ ਪਰਿਵਾਰ ਕਿਵੇਂ ਚੱਲਦਾ ਹੈ? ਮਹਿੰਗਾਈ, ਬੱਚਿਆਂ ਦੀਆਂ ਵਧਦੀਆਂ ਫੀਸਾਂ, ਤਨਖਾਹਾਂ ਅਤੇ ਪੈਨਸ਼ਨ ਦੀ ਟੈਨਸ਼ਨ ’ਚ ਉਨ੍ਹਾਂ ਦਾ ਜੀਵਨ ਕਿਵੇਂ ਚੱਲਦਾ ਹੈ? ਦੇਸ਼ ’ਚ ਅਜਿਹੀਆਂ ਕਰੋੜਾਂ ਆਵਾਜ਼ਾਂ ਹਨ, ਜੋ ਭਿਆਨਕ ਆਰਥਿਕ ਅਸੁਰੱਖਿਆ ’ਚ ਰਹਿਣ ਲਈ ਮਜਬੂਰ ਹਨ।


Rakesh

Content Editor

Related News