19 ਅਕਤੂਬਰ ਨੂੰ ਰਾਹੁਲ ਗਾਂਧੀ ਵਾਇਨਾਡ ਦੌਰੇ ''ਤੇ, ਕੋਰੋਨਾ ਦੇ ਹਾਲਾਤ ਦੀ ਕਰਨਗੇ ਸਮੀਖਿਆ

10/17/2020 6:30:37 PM

ਤਿਰੂਵਨੰਤਪੁਰਮ— ਕਾਂਗਰਸ ਨੇਤਾ ਰਾਹੁਲ ਗਾਂਧੀ 19 ਤੋਂ 21 ਅਕਤੂਬਰ 2020 ਦਰਮਿਆਨ ਕੇਰਲ ਦੇ ਵਾਇਨਾਡ ਦੌਰੇ 'ਤੇ ਹਨ। ਦੱਸ ਦੇਈਏ ਕਿ ਵਾਇਨਾਡ ਰਾਹੁਲ ਗਾਂਧੀ ਦਾ ਸੰਸਦੀ ਖੇਤਰ ਹੈ। ਕੇਰਲ ਵਿਚ ਕੋਰੋਨਾ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ। ਕੋਰੋਨਾ ਮਹਾਮਾਰੀ ਕਾਰਨ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਹੁਲ ਗਾਂਧੀ ਤਿੰਨ ਦਿਨਾਂ ਸੰਸਦੀ ਖੇਤਰ ਵਾਇਨਾਡ ਦੇ ਦੌਰੇ 'ਤੇ ਜਾਣਗੇ। ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਤੈਅ ਯਾਤਰਾ ਬਾਰੇ ਜਾਣਕਾਰੀ ਦਿੱਤੀ। ਉਹ 19 ਅਕਤੂਬਰ ਨੂੰ ਦਿੱਲੀ ਤੋਂ ਵਿਸ਼ੇਸ਼ ਉਡਾਣ ਭਰਨਗੇ। 

19 ਅਕਤੂਬਰ ਨੂੰ ਰਾਹੁਲ ਗਾਂਧੀ ਕੋਝੀਕੋਡ ਹਵਾਈ ਅੱਡੇ ਲਈ ਦਿੱਲੀ ਤੋਂ ਵਿਸ਼ੇਸ਼ ਉਡਾਣ ਭਰਨਗੇ। ਉਹ ਕੋਝੀਕੋਡ ਹਵਾਈ ਅੱਡੇ ਤੋਂ ਮਲਪੁੱਰਮ ਕੁਲੈਕਟ੍ਰੋਰੇਟ ਦਾ ਦੌਰਾ ਕਰਨਗੇ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਕ ਸਮੀਖਿਆ ਬੈਠਕ ਕਰਨਗੇ। ਇਸ ਬੈਠਕ ਤੋਂ ਬਾਅਦ ਉਹ ਕਲਪੇਟਾ ਵਿਚ ਸਰਕਾਰੀ ਗੈਸਟ ਹਾਊਸ ਦਾ ਦੌਰਾ ਕਰਨ ਵਾਲੇ ਹਨ, ਜਿੱਥੇ ਉਹ ਰਾਤ ਆਰਾਮ ਕਰਨਗੇ।

ਅਗਲੇ ਦਿਨ ਯਾਨੀ ਕਿ 20 ਅਕਤੂਬਰ ਨੂੰ ਰਾਹੁਲ ਵਾਇਨਾਡ ਕੁਲੈਕਟ੍ਰੋਰੇਟ 'ਚ ਕੋਵਿਡ-19 'ਤੇ ਇਕ ਸਮੀਖਿਆ ਬੈਠਕ ਕਰਨਗੇ। ਉਹ ਵਾਇਨਾਡ ਕੁਲੈਕਟ੍ਰੋਰੇਟ 'ਚ ਬੈਠਕ ਵੀ ਕਰਨਗੇ ਅਤੇ ਫਿਰ ਉਹ ਕਲਪੇਟਾ ਵਿਚ ਸਰਕਾਰੀ ਗੈਸਟ ਹਾਊਸ ਵਿਚ ਵਾਪਸ ਆਉਣਗੇ, ਜਿੱਥੇ ਰਾਤ ਰੁਕਣਗੇ। ਆਪਣੀ ਯਾਤਰਾ ਦੇ ਆਖ਼ਰੀ ਨਿਦ ਯਾਨੀ ਕਿ 21 ਅਕਤੂਬਰ ਨੂੰ ਰਾਹੁਲ ਜ਼ਿਲ੍ਹਾ ਹਸਪਤਾਲ ਮੰਥਨਵਾੜੀ ਜਾਣਗੇ। ਉੱਥੋਂ ਦੇ ਹਸਪਤਾਲ ਦਾ ਜਾਇਜ਼ਾ ਲੈਣ ਤੋਂ ਬਾਅਦ ਕਨੂੰਨ ਹਵਾਈ ਅੱਡੇ ਜਾਣਗੇ, ਜਿੱਥੋਂ ਉਹ ਵਿਸ਼ੇਸ਼ ਉਡਾਣ ਭਰਨਗੇ ਅਤੇ ਵਾਪਸ ਦਿੱਲੀ ਪਰਤ ਜਾਣਗੇ।

ਦੱਸਣਯੋਗ ਹੈ ਕਿ ਕੇਰਲ 'ਚ ਕੋਰੋਨਾ ਦੇ ਨਵੇਂ ਕੇਸ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਕੇਰਲ ਵਿਚ ਸਰਗਰਮ ਕੇਸਾਂ ਦੀ ਗਿਣਤੀ 95,008 ਤੱਕ ਪਹੁੰਚ ਚੁੱਕੀ ਹੈ। ਸੂਬੇ ਵਿਚ ਹੁਣ ਤੱਕ 2,28,998 ਲੋਕ ਸਿਹਤਯਾਬ ਹੋ ਚੁੱਕੇ ਹਨ। ਕੇਰਲ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 1,113 ਹੋ ਗਈ ਹੈ।


Tanu

Content Editor

Related News