ਰਾਹੁਲ ਗਾਂਧੀ ਨੇ ਸੁਣਾਇਆ ਬਚਪਨ 'ਚ ਘਰ ਛੱਡਣ ਦਾ ਕਿੱਸਾ, ਮਾਂ ਸੋਨੀਆ ਹੋਈ ਭਾਵੁਕ

Sunday, Feb 26, 2023 - 02:42 PM (IST)

ਰਾਹੁਲ ਗਾਂਧੀ ਨੇ ਸੁਣਾਇਆ ਬਚਪਨ 'ਚ ਘਰ ਛੱਡਣ ਦਾ ਕਿੱਸਾ, ਮਾਂ ਸੋਨੀਆ ਹੋਈ ਭਾਵੁਕ

ਰਾਏਪੁਰ- ਛੱਤੀਸਗੜ ਦੀ ਰਾਜਧਾਨੀ ਰਾਏਪੁਰ 'ਚ ਚੱਲ ਰਹੇ ਕਾਂਗਰਸ ਦੇ 85ਵੇਂ ਸੰਮੇਲਨ ਦੇ ਆਖ਼ਰੀ ਦਿਨ (26 ਫਰਵਰੀ) ਨੂੰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ 4 ਮਹੀਨਿਆਂ ਦੀ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ 'ਭਾਰਤ ਜੋੜੋ ਯਾਤਰਾ' ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਭਾਰਤ ਜੋੜੇ ਯਾਤਰਾ ਨਾਲ ਲੱਖਾਂ ਲੋਕ ਜੁੜੇ ਹਨ ਅਤੇ ਅਸੀਂ ਗਲੇ ਲਗਾ ਕੇ ਸਾਰਿਆਂ ਦਾ ਦਰਦ ਮਹਿਸੂਸ ਕੀਤਾ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ 52 ਸਾਲ ਹੋ ਗਏ ਅਤੇ ਅੱਜ ਤਕ ਉਨ੍ਹਾਂ ਕੋਲ ਘਰ ਨਹੀਂ ਹੈ। 

ਰਾਹੁਲ ਗਾਂਧੀ ਨੇ ਕਿਹਾ ਕਿ 52 ਸਾਲ ਹੋ ਗਏ ਮੇਰੇ ਕੋਲ ਅੱਜ ਤਕ ਘਰ ਨਹੀਂ ਹੈ। ਸਾਡੇ ਪਰਿਵਾਰ ਦਾ ਜੋ ਘਰ ਹੈ ਉਹ ਇਲਾਹਾਬਾਦ 'ਚ ਹੈ ਅਤੇ ਉਹ ਵੀ ਸਾਡਾ ਨਹੀਂ ਹੈ। ਜੋ ਘਰ ਹੁੰਦਾ ਹੈ ਉਸਦੇ ਨਾਲ ਮੇਰਾ ਬੜਾ ਅਜੀਬ ਰਿਸ਼ਤਾ ਹੈ। ਮੈਂ ਜਿੱਥੇ ਰਹਿੰਦਾ ਹਾਂ ਉਹ ਮੇਰੇ ਲਈ ਘਰ ਨਹੀਂ ਹੈ, ਤਾਂ ਜਦੋਂ ਮੈਂ ਕੰਨਿਆਕੁਮਾਰੀ ਤੋਂ ਨਿਕਲਿਆ, ਮੈਂ ਖੁਦ ਕੋਲੋਂ ਪੁੱਛਿਆ ਕਿ ਮੇਰੀ ਜ਼ਿੰਮੇਵਾਰੀ ਕੀ ਬਣਦੀ ਹੈ। ਮੈਂ ਭਾਰਤ ਨੂੰ ਸਮਝਣ ਲਈ ਨਿਕਲਦਾ ਹਾਂ। ਹਜ਼ਾਰਾਂ-ਲੱਖਾਂ ਲੋਕ ਚੱਲ ਰਹੇ ਹਨ, ਮੇਰੀ ਕੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

 

ਇਹ ਵੀ ਪੜ੍ਹੋ– ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪੁੱਜਾ ਮਰੀਜ਼, ਸਰਜਰੀ ਦੌਰਾਨ ਸਾਹਮਣੇ ਆਈ ਹੈਰਾਨੀਜਨਕ ਗੱਲ

ਇਹ ਘਰ ਸਾਡੇ ਨਾਲ ਚੱਲੇਗਾ

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਬਹੁਤ ਸੋਚਣ 'ਤੇ ਮੇਰੇ ਦਿਮਾਗ 'ਚ ਆਈਡੀਆ ਆਇਆ ਅਤੇ ਮੈਂ ਆਪਣੇ ਦਫਤਰ ਦੇ ਲੋਕਾਂ ਨੂੰ ਕਿਹਾ ਕਿ ਇੱਥੇ ਹਜ਼ਾਰਾਂ ਲੋਕ ਚੱਲ ਰਹੇ ਹਨ, ਧੱਕਾ ਵੱਜੇਗਾ, ਲੋਕਾਂ ਨੂੰ ਸੱਟ ਲੱਗੇਗੀ ਤਾਂ ਸਾਨੂੰ ਇਕ ਕੰਮ ਕਰਨਾ ਹੈ... ਮੇਰੇ ਸਾਈਡ 'ਚ ਅਤੇ ਅੱਗੇ 20-25 ਫੁੱਟ ਖ਼ਾਲੀ ਥਾਂ 'ਤੇ ਹਿੰਦੁਸਤਾਨ ਦੇ ਲੋਕ ਸਾਨੂੰ ਮਿਲਣ ਆਉਣਗੇ, ਅਗਲੇ ਚਾਰ ਮਹੀਨਿਆਂ ਲਈ ਇਹੀ ਸਾਡਾ ਘਰ ਹੈ। ਮਤਲਬ ਇਹ ਘਰ ਸਾਡੇ ਨਾਲ ਸਵੇਰੇ ਸ਼ਾਮ ਤਕ ਚੱਲੇਗਾ। 

PunjabKesari

ਇਹ ਵੀ ਪੜ੍ਹੋ– WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਰਾਹੁਲ ਗਾਂਧੀ ਨੇ ਸੰਬੋਧਨ 'ਚ ਆਪਣੇ ਬਚਪਨ ਦਾ ਕਿੱਸਾ ਵੀ ਸਾਂਝਾ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਜਦੋਂ ਮੈਂ 7 ਸਾਲਾਂ ਦਾ ਸੀ, 1977 'ਚ ਇਕ ਦਿਨ ਮਾਂ ਨੇ ਦੱਸਿਆ ਕਿ ਅਸੀਂ ਘਰ ਛੱਡ ਰਹੇ ਹਾਂ। ਮਾਂ ਨੇ ਪਹਿਲੀ ਵਾਰ ਇਹ ਦੱਸਿਆ ਕਿ ਇਹ ਸਾਡਾ ਘਰ ਨਹੀਂ ਹੈ। ਮੈਂ ਪੁੱਛਿਆ ਕਿੱਥੇ ਜਾਣਾ ਹੈ ਤਾਂ ਮਾਂ ਬੋਲੀ, ਸਾਨੂੰ ਨਹੀਂ ਪਤਾ। ਰਾਹੁਲ ਗਾਂਧੀਆਂ ਦੀਆਂ ਇਹ ਗੱਲਾਂ ਸੁਣ ਕੇ ਮੰਚ 'ਤੇ ਬੈਠੀ ਸੋਨੀਆ ਗਾਂਧੀ ਭਾਵੁਕ ਹੋ ਗਈ।

PunjabKesari

ਪ੍ਰਧਾਨ ਮੰਤਰੀ ਨੇ ਵਿੰਨ੍ਹਿਆ ਨਿਸ਼ਾਨਾ

ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰ 'ਚ ਭਾਰਤ ਜੋੜੋ ਯਾਤਰਾ ਨੂੰ ਬਹੁਤ ਪਿਆਰ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਹਿੰਦੁਸਤਾਨ ਦੀ ਭਾਵਨਾ, ਤਿਰੰਗੇ ਦੀ ਭਾਵਨਾ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਅੰਦਰ ਭਰ ਦਿੱਤੀ। ਤੁਸੀਂ (ਪ੍ਰਧਾਨ ਮੰਤਰੀ) ਆਪਣੇ ਝੰਡੇ ਦੀ ਭਾਵਨਾ ਜੰਮੂ-ਕਸ਼ਮੀਰ ਦੇ ਨੌਜਵਾਨਾਂ ਕੋਲੋਂ ਖੋਹ ਲਈ। ਇਹ ਫਰਕ ਹੈ ਸਾਡੇ ਅਤੇ ਤੁਹਾਡੇ ਵਿਚ। ਤਿਰੰਗਾ ਦਿਲ ਦੀ ਭਾਵਨਾ ਹੈ, ਅਸੀਂ ਇਸ ਭਾਵਨਾ ਨੂੰ ਕਸ਼ਮੀਰ ਦੇ ਨੌਜਵਾਨਾਂ ਦੇ ਦਿਲ ਦੇ ਅੰਦਰ ਜਗਾਇਆ। ਅਸੀਂ ਉਨ੍ਹਾਂ ਨੂੰ ਨਹੀਂ ਕਿਹਾ ਕਿ ਤੁਸੀਂ ਤਿਰੰਗਾ ਲਹਿਰਾਉਣਾ ਹੈ, ਤਿਰੰਗਾ ਚੁੱਕ ਕੇ ਚਲਣਾ ਹੈ, ਉਹ ਆਪਣੇ-ਆਪ ਆਏ, ਹਜ਼ਾਰਾਂ-ਲੱਖਾਂ ਆਏ ਅਤੇ ਆਪਣੇ ਹੱਥ 'ਚ ਤਿਰੰਗਾ ਚੁੱਕ ਕੇ ਚੱਲੇ।

ਇਹ ਵੀ ਪੜ੍ਹੋ– 50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ


author

Rakesh

Content Editor

Related News