ਅਮੇਠੀ ਕਤਲਕਾਂਡ : ਰਾਹੁਲ ਗਾਂਧੀ ਨੇ ਮ੍ਰਿਤਕ ਦੇ ਪਿਤਾ ਨਾਲ ਫੋਨ ''ਤੇ ਕੀਤੀ ਗੱਲ

Saturday, Oct 05, 2024 - 10:53 AM (IST)

ਅਮੇਠੀ- ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਅਧਿਆਪਕ, ਉਸ ਦੀ ਪਤਨੀ ਅਤੇ ਬੱਚਿਆਂ ਦਾ ਕਤਲ ਕੀਤੇ ਜਾਣ ਦੇ ਮਾਮਲੇ 'ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮ੍ਰਿਤਕ ਅਧਿਆਪਕ ਸੁਨੀਲ ਕੁਮਾਰ ਦੇ ਪਿਤਾ ਰਾਮਗੋਪਾਲ ਨਾਲ ਫੋਨ 'ਤੇ ਗੱਲ ਕੀਤੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਅਤੇ ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਦਾ ਵੀ ਭਰੋਸਾ ਦਿੱਤਾ। ਅਮੇਠੀ ਦੇ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨੇ ਰਾਮਗੋਪਾਲ ਦੀ ਰਾਹੁਲ ਗਾਂਧੀ ਨਾਲ ਗੱਲ ਕਰਵਾਈ। ਇਸ ਤੋਂ ਪਹਿਲੇ ਕਿਸ਼ੋਰੀ ਲਾਲ ਸ਼ਰਮਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਪਹੁੰਚੇ ਅਤੇ ਉਨ੍ਹਾਂ ਨੂੰ ਹਮਦਰਦੀ ਦਿੱਤੀ। 

ਇਹ ਵੀ ਪੜ੍ਹੋ : ਟੀਚਰ ਸਣੇ ਪੂਰੇ ਪਰਿਵਾਰ ਦਾ ਕਤਲ ਕਰਨ ਵਾਲਾ ਦੋਸ਼ੀ ਪੁਲਸ ਮੁਕਾਬਲੇ 'ਚ ਜ਼ਖ਼ਮੀ

ਰਾਏਬਰੇਲੀ ਦੇ ਸੁਦਾਮਾਪੁਰ ਪਿੰਡ 'ਚ ਅਧਿਆਪਕ ਸੁਨੀਲ, ਉਸ ਦੀ ਪਤਨੀ ਪੂਨਮ ਅਤੇ 2 ਮਾਸੂਮ ਬੱਚਿਆਂ ਦੀਆਂ ਲਾਸ਼ਾਂ ਕਫ਼ਨ 'ਚ ਲਿਪਟ ਕੇ ਪਿੰਡ ਪਹੁੰਚੀਆਂ ਤਾਂ ਦੇਖਣ ਵਾਲੇ ਹਰ ਸ਼ਖ਼ਸ ਦੀ ਅੱਖ ਰੋ ਪਈ। ਪਿਤਾ ਰਾਮ ਗੋਪਾਲ ਅਤੇ ਮਾਂ ਰਾਜਵਤੀ ਤਾਂ ਇਸ ਤਰ੍ਹਾਂ ਰੋ ਰਹੇ ਸਨ ਕਿ ਉਨ੍ਹਾਂ ਦੀ ਹਾਲਤ ਕਿਸੇ ਕੋਲੋਂ ਦੇਖੀ ਨਹੀਂ ਜਾ ਰਹੀ ਸੀ। ਚਾਰਾਂ ਲਾਸ਼ਾਂ ਨੇ ਹਰ ਕਿਸੇ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News