ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'

Wednesday, Aug 09, 2023 - 01:53 PM (IST)

ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'

ਨਵੀਂ ਦਿੱਲੀ- ਬੇਭਰੋਸਗੀ ਮਤੇ 'ਤੇ ਚਰਚਾ ਦਾ ਅੱਜ ਦੂਜਾ ਦਿਨ ਹੈ। ਰਾਹੁਲ ਗਾਂਧੀ ਨੇ ਮਤੇ 'ਤੇ ਆਪਣੀ ਗੱਲ ਰੱਖੀ। ਚਰਚਾ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪਿਛਲੀ ਵਾਰ ਅਡਾਨੀ ਮੁੱਦੇ 'ਤੇ ਬੋਲਿਆ ਸੀ। ਉਸ ਤੋਂ ਸੀਨੀਅਰ ਨੇਤਾ ਨੂੰ ਦੁੱਖ ਹੋਇਆ ਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਮੇਰਾ ਭਾਸ਼ਣ ਅੱਜ ਦੂਜੀ ਦਿਸ਼ਾ ਵਿਚ ਜਾ ਰਿਹਾ ਹੈ। ਅੱਜ ਮੈਂ ਦਿਮਾਗ ਨਾਲ ਨਹੀਂ ਦਿਲ ਨਾਲ ਬੋਲਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ- ਬੇਭਰੋਸਗੀ ਮਤੇ 'ਤੇ ਵਿਰੋਧੀ ਧਿਰ ਨੇ ਘੇਰੀ ਮੋਦੀ ਸਰਕਾਰ, ਕਾਂਗਰਸ ਨੇ ਮੰਗਿਆ 6 ਸਵਾਲਾਂ ਦਾ ਜਵਾਬ

ਰਾਹੁਲ ਗਾਂਧੀ ਨੇ ਮਣੀਪੁਰ ਮੱਦੇ 'ਤੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਮਣੀਪੁਰ ਗਿਆ ਪਰ ਸਾਡੇ ਪੀ. ਐੱਮ. ਨਹੀਂ ਗਏ, ਕਿਉਂਕਿ ਉਨ੍ਹਾਂ  ਲਈ ਮਣੀਪੁਰ ਭਾਰਤ ਨਹੀਂ ਹੈ। ਮਣੀਪੁਰ ਦੀ ਸੱਚਾਈ ਹੈ ਕਿ ਮਣੀਪੁਰ ਨਹੀਂ ਬਚਿਆ ਹੈ। ਤੁਸੀਂ ਮਣੀਪੁਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ, ਤੋੜ ਦਿੱਤਾ ਹੈ। ਮੈਂ ਰਾਹਤ ਕੈਂਪਾਂ 'ਚ ਗਿਆ ਹਾਂ, ਮੈਂ ਉੱਥੇ ਔਰਤਾਂ ਨਾਲ ਗੱਲਬਾਤ ਕੀਤੀ। ਇਕ ਔਰਤ ਤੋਂ ਪੁੱਛਿਆ ਕਿ ਕੀ ਹੋਇਆ ਤੁਹਾਡੇ ਨਾਲ, ਉਸ ਨੇ ਕਿਹਾ ਕਿ ਮੇਰਾ ਛੋਟਾ ਜਿਹਾ ਇਕ ਹੀ ਪੁੱਤਰ ਸੀ। ਮੇਰੀਆਂ ਅੱਖਾਂ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਮੈਂ ਪੂਰੀ ਰਾਤ ਲਾਸ਼ ਨਾਲ ਲੰਮੇ ਪਈ ਰਹੀ। ਫਿਰ ਮੈਨੂੰ ਡਰ ਲੱਗ, ਮੈਂ ਘਰ ਛੱਡ ਦਿੱਤਾ।

ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਦੂਜੀ ਵਾਰ ਲਿਆਂਦਾ ਗਿਆ ਬੇਭਰੋਸਗੀ ਮਤਾ, ਜਾਣੋ ਇਸ ਦੀਆਂ ਅਹਿਮ ਗੱਲਾਂ

ਰਾਹੁਲ ਨੇ ਕਿਹਾ ਕਿ ਮੈਂ ਉਸ ਔਰਤ ਨੂੰ ਪੁੱਛਿਆ ਕੁਝ ਤਾਂ ਨਾਲ ਲੈ ਕੇ ਆਈ ਹੋਵੇਗੀ, ਉਸ ਨੇ ਕਿਹਾ ਕਿ ਮੇਰੇ ਕੋਲ ਸਿਰਫ ਮੇਰੇ ਕੱਪੜੇ ਹਨ। ਇਸ ਤਰ੍ਹਾਂ ਇਕ ਹੋਰ ਔਰਤ ਨੂੰ ਪੁੱਛਿਆ ਤਾਂ ਉਹ ਕੰਬਣ ਲੱਗੀ। ਮੇਰੇ ਸਾਹਮਣੇ ਬੇਹੋਸ਼ ਹੋ ਗਈ। ਰਾਹੁਲ ਨੇ ਕਿਹਾ ਕਿ ਮੈਂ ਸਿਰਫ ਇਹ ਦੋ ਉਦਾਹਰਣਾਂ ਦਿੱਤੀਆਂ ਹਨ। ਇਨ੍ਹਾਂ ਨੇ ਮਣੀਪੁਰ ਵਿਚ ਹਿੰਦੋਸਤਾਨ ਦਾ ਕਤਲ ਕੀਤਾ ਹੈ। ਮਣੀਪੁਰ  ਵਿਚ ਹਿੰਦੋਸਤਾਨ ਨੂੰ ਮਾਰਿਆ ਹੈ। ਰਾਹੁਲ ਦੇ ਇਸ ਬਿਆਨ 'ਤੇ ਸੱਤਾਪੱਖ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮਣੀਪੁਰ ਵਿਚ 7 ਦਹਾਕਿਆਂ ਵਿਚ ਜੋ ਹੋਇਆ, ਉਸ ਲਈ ਕਾਂਗਰਸ ਜ਼ਿੰਮੇਵਾਰ ਹੈ। ਰਾਹੁਲ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ

ਰਾਹੁਲ ਨੇ ਕਿਹਾ ਕਿ ਭਾਰਤ ਮਾਤਾ ਦੀ ਹੱਤਿਆ ਮਣੀਪੁਰ ਵਿਚ ਕੀਤੀ। ਤੁਸੀਂ ਮਣੀਪੁਰ ਦੇ ਲੋਕਾਂ ਨੂੰ ਮਾਰ ਕੇ ਭਾਰਤ ਮਾਤਾ ਦੀ ਹੱਤਿਆ ਕੀਤੀ। ਤੁਸੀਂ ਦੇਸ਼ ਧਰੋਹੀ ਹੋ, ਦੇਸ਼ ਪ੍ਰੇਮੀ ਨਹੀਂ ਹੋ। ਇਸ ਲਈ ਪੀ. ਐੱਮ. ਮਣੀਪੁਰ 'ਚ ਨਹੀਂ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਨੇ ਹਿੰਦੋਸਤਾਨ ਦੀ ਹੱਤਿਆ ਕੀਤੀ ਹੈ। ਤੁਸੀਂ ਭਾਰਤ ਮਾਤਾ ਦੇ ਰਖਵਾਲੇ ਨਹੀਂ ਹੋ, ਤੁਸੀਂ ਭਾਰਤ ਮਾਤਾ ਦੇ ਕਾਤਲ ਹੋ। ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਰਾਹੁਲ ਨੂੰ ਟੋਕਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਇਸ 'ਤੇ ਰਾਹੁਲ ਨੇ ਕਿਹਾ ਕਿ ਮੈਂ ਆਪਣੀ ਮਾਂ ਦੇ ਕਤਲ ਦੀ ਗੱਲ ਕਰ ਰਿਹਾ ਹਾਂ। ਮੈਂ ਆਦਰ ਨਾਲ ਬੋਲ ਰਿਹਾ ਹਾਂ। ਹਿੰਦੋਸਤਾਨ ਦੀ ਫ਼ੌਜ ਮਣੀਪੁਰ ਵਿਚ ਇਕ ਦਿਨ 'ਚ ਸ਼ਾਂਤੀ ਲਿਆ ਸਕਦੀ ਹੈ ਪਰ ਤੁਸੀਂ ਉਸ ਦਾ ਇਸਤੇਮਾਲ ਨਹੀਂ ਕਰ ਰਹੇ ਹੋ, ਕਿਉਂਕਿ ਤੁਸੀਂ ਮਣੀਪੁਰ 'ਚ ਭਾਰਤ ਮਾਤਾ ਨੂੰ ਮਾਰਨਾ ਚਾਹੁੰਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News