ਲੋਕ ਸਭਾ 'ਚ ਰਾਹੁਲ ਗਾਂਧੀ ਬੋਲੇ- ਕਿਸਾਨ MSP ਮੰਗਦੇ ਹਨ ਪਰ ਸਰਕਾਰ...
Saturday, Dec 14, 2024 - 04:01 PM (IST)

ਨਵੀਂ ਦਿੱਲੀ- ਭਾਰਤ ਦੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ 'ਤੇ ਅੱਜ ਲੋਕ ਸਭਾ 'ਚ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਸ ਦਾ ਜਵਾਬ ਦੇਣਗੇ। ਭਾਜਪਾ ਅਤੇ ਕਾਂਗਰਸ ਦੋਹਾਂ ਨੇ ਵੀਰਵਾਰ ਨੂੰ ਆਪਣੇ-ਆਪਣੇ ਸੰਸਦ ਮੈਂਬਰਾਂ ਨੂੰ 3 ਲਾਈਨ ਵ੍ਹਿਪ ਜਾਰੀ ਕੀਤਾ ਹੈ, ਜਿਸ 'ਚ ਸੰਵਿਧਾਨ 'ਤੇ ਬਹਿਸ ਦੌਰਾਨ ਸਦਨ ਵਿਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।
ਸੰਵਿਧਾਨ ਸਾਡੀ ਪ੍ਰਾਚੀਨ ਵਿਰਾਸਤ ਤੋਂ ਬਿਨਾਂ ਨਹੀਂ ਬਣ ਸਕਦਾ ਸੀ: ਰਾਹੁਲ
ਚਰਚਾ ਦੌਰਾਨ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਸੰਵਿਧਾਨ ਇਕ ਜੀਵਨ ਦਰਸ਼ਨ ਹੈ। ਸੰਵਿਧਾਨ ਸਾਡੀ ਆਵਾਜ਼ ਹੈ। ਰਾਹੁਲ ਨੇ ਲੋਕ ਸਭਾ ਵਿਚ ਕਿਹਾ ਕਿ ਵਿਰੋਧੀ ਧਿਰ ਵਿਚ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਨ ਵਾਲੇ ਲੋਕ ਬੈਠੇ ਹਨ। ਸਾਵਰਕਰ ਨੇ ਸਪੱਸ਼ਟ ਰੂਪ ਨਾਲ ਲਿਖਿਆ ਸੀ ਕਿ ਸੰਵਿਧਾਨ ਵਿਚ ਭਾਰਤੀ ਬਾਰੇ ਕੁਝ ਵੀ ਨਹੀਂ ਹੈ। ਉਨ੍ਹਾਂ ਨੂੰ ਹੀ ਸੱਤਾ ਪੱਖ ਦੇ ਲੋਕ ਪੂਜਦੇ ਹਨ। ਜੇਕਰ ਸੱਤਾ ਪੱਖ ਦੇ ਲੋਕ ਸੰਵਿਧਾਨ ਦੀ ਸੁਰੱਖਿਆ ਦੀ ਗੱਲ ਕਰਦੇ ਹਨ ਤਾਂ ਤੁਸੀਂ ਆਪਣੇ ਨੇਤਾ ਸਾਵਰਕਰ ਦਾ ਮਜ਼ਾਕ ਉਡਾਉਂਦੇ ਹੋ। ਸਾਡਾ ਸੰਵਿਧਾਨ ਸਾਡੀ ਪ੍ਰਾਚੀਨ ਵਿਰਾਸਤ ਤੋਂ ਬਿਨਾਂ ਨਹੀਂ ਬਣ ਸਕਦਾ ਸੀ।
ਇਹ ਵੀ ਪੜ੍ਹੋ- 18 ਦਸੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਕਿਸਾਨਾਂ ਬਾਰੇ ਰਾਹੁਲ ਗਾਂਧੀ ਬੋਲੇ...
ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (MSP) ਮੰਗਦੇ ਹਨ ਪਰ ਸਰਕਾਰ ਕੁਝ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਂਦੀ ਹੈ। ਭਾਜਪਾ ਹਰ ਸਮੇਂ ਸੰਵਿਧਾਨ 'ਤੇ ਹਮਲਾ ਕਰਦੀ ਹੈ ਅਤੇ ਮੋਦੀ ਸਰਕਾਰ ਦੇਸ਼ ਵਾਸੀਆਂ ਦਾ ਹੱਕ ਇਕ ਉਦਯੋਗਪਤੀ ਦੇ ਹਵਾਲੇ ਕਰ ਕੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਗਰੀਬਾਂ ਅਤੇ ਪਿਛੜਿਆਂ ਦਾ ਹਿੱਸਾ ਵੀ ਉਨ੍ਹਾਂ ਨੂੰ ਦੇ ਰਹੀ ਹੈ। ਭਾਜਪਾ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਹਨਨ ਕਰ ਰਹੀ ਹੈ। ਜਦਕਿ ਵਿਰੋਧੀ ਗਠਜੋੜ ਮਿਲ ਕੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ 1,000 ਰੁਪਏ
ਏਕਲਵਯ ਦਾ ਦਿੱਤਾ ਉਦਾਹਰਣ
ਦ੍ਰੋਣਾਚਾਰੀਆ ਅਤੇ ਏਕਲਵਯ ਦੀ ਗਾਥਾ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਏਕਲਵਯ ਦਾ ਅੰਗੂਠਾ ਕੱਟਿਆ ਗਿਆ ਸੀ, ਉਸੇ ਤਰ੍ਹਾਂ ਸਰਕਾਰ ਪੂਰੇ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੇ ਅੰਗੂਠੇ ਕੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਇਕ ਉਦਯੋਗਪਤੀ ਨੂੰ ਧਾਰਾਵੀ ਪ੍ਰਾਜੈਕਟ, ਬੰਦਰਗਾਹ ਅਤੇ ਹਵਾਈ ਅੱਡਾ ਦਿੰਦੇ ਹੋ, ਤਾਂ ਤੁਸੀਂ ਹਿੰਦੋਸਤਾਨ ਦਾ ਅੰਗੂਠਾ ਕੱਟਦੇ ਹੋ। ਸੱਤਾਧਾਰੀ ਪਾਰਟੀ 'ਤੇ ਚੁਟਕੀ ਲੈਂਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੁਸੀਂ ਸੰਵਿਧਾਨ ਦੀ ਰੱਖਿਆ ਦੀ ਗੱਲ ਕਰਦੇ ਹੋ, ਤਾਂ ਤੁਸੀਂ ਸਾਵਰਕਰ ਨੂੰ ਨੀਵਾਂ ਅਤੇ ਅਪਮਾਨਿਤ ਕਰਦੇ ਹੋ।