ਅੱਜ ਸਿਰਸਾ ''ਚ ਰੈਲੀ ਕਰਨਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ
Thursday, May 09, 2019 - 12:23 PM (IST)

ਸਿਰਸਾ—ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸਿਰਸਾ 'ਚ ਰੈਲੀ ਕਰਨ ਲਈ ਪਹੁੰਚ ਰਹੇ ਹਨ। ਰਾਹੁਲ ਗਾਂਧੀ ਇੱਥੇ ਕਾਂਗਰਸ ਦੀ ਸਿਰਸਾ ਸੀਟ 'ਤੇ ਉਮੀਦਵਾਰ ਅਸ਼ੋਕ ਤੰਵਰ ਦੇ ਪੱਖ 'ਚ ਵੋਟਾਂ ਲਈ ਪ੍ਰਚਾਰ ਕਰਨਗੇ। ਰਾਹੁਲ ਗਾਂਧੀ ਲਈ ਆਯੋਜਿਤ ਰੈਲੀ ਸਥਾਨ ਨੂੰ 18 ਜੋਨਾਂ 'ਚ ਵੰਡਿਆ ਗਿਆ ਹੈ ਅਤੇ 1 ਲੱਖ ਤੋਂ ਵੱਧ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।