‘ਮੋਚੀ ਮਿੱਤਰ’ ਰਾਮਚੇਤ ਲਈ ਰਾਹੁਲ ਨੇ ਭੇਜਿਆ ਤੋਹਫ਼ਾ

Monday, Sep 02, 2024 - 10:55 PM (IST)

‘ਮੋਚੀ ਮਿੱਤਰ’ ਰਾਮਚੇਤ ਲਈ ਰਾਹੁਲ ਨੇ ਭੇਜਿਆ ਤੋਹਫ਼ਾ

ਸੁਲਤਾਨਪੁਰ- ਐਤਵਾਰ ਰਾਤ 11 ਵਜੇ ਰਾਹੁਲ ਗਾਂਧੀ ਦੇ ਨਵੇਂ ਦੋਸਤ ਰਾਮਚੇਤ ਮੋਚੀ ਦੇ ਕੀ-ਪੈਡ ਮੋਬਾਈਲ ਫੋਨ ’ਤੇ ਘੰਟੀ ਵੱਜੀ ਤਾਂ ਰਾਮਚੇਤ ਜਾਗ ਗਿਆ। ਕਾਲ ਮਿਲਣ ’ਤੇ ਉਸ ਨੇ ਪੁਛਿਆ ਕੌਣ? ਦੂਜੇ ਪਾਸੇ ਤੋਂ ਜਵਾਬ ਮਿਲਿਆ ਕਿ ਅਸੀਂ ਰਾਹੁਲ ਗਾਂਧੀ ਦੀ ਟੀਮ ਵੱਲੋਂ ਬੋਲ ਰਹੇ ਹਾਂ। ਸੋਮਵਾਰ 2 ਸਤੰਬਰ ਨੂੰ ਸਵੇਰੇ 11 ਵਜੇ ਤੁਸੀਂ ਦੁਕਾਨ ’ਤੇ ਹੀ ਰਹਿਣਾ। ਰਾਹੁਲ ਗਾਂਧੀ ਨੇ ਤੁਹਾਡੇ ਲਈ ਤੋਹਫੇ ਰੂਪੀ ਕੁਝ ਸਾਮਾਨ ਭੇਜਿਆ ਹੈ, ਉਹ ਤੁਹਾਨੂੰ ਪਹੁੰਚਾਉਣਾ ਹੈ।

ਜ਼ਿਲੇ ਦੇ ਕੁਡੇਭਾਰ ਬਲਾਕ ਅਧੀਨ ਵਿਧਾਇਕ ਨਗਰ ਚੌਕ ’ਚ ਸੱਕੜ ਦੇ ਖੋਖੇ ’ਚ ਰਾਮਚੇਤ ਮੋਚੀ ਦੀ ਦੁਕਾਨ ਹੈ। ਰਾਮਚੇਤ ਨੇ ਬੋਰਡ ’ਤੇ ਰਾਹੁਲ ਗਾਂਧੀ ਦੇ ਨਾਲ ਆਪਣੀ ਤੇ ਆਪਣੇ ਬੇਟੇ ਦੀ ਤਸਵੀਰ ਵੀ ਲਾਈ ਹੈ।

ਰਾਮਚੇਤ ਨੇ ਦੱਸਿਆ ਕਿ ਸੋਮਵਾਰ ਸਵੇਰੇ ਇਕ ਮੋਟਰ-ਗੱਡੀ ’ਚ 50 ਹਜ਼ਾਰ ਰੁਪਏ ਤੋਂ ਵੱਧ ਦਾ ਸਾਮਾਨ ਆਇਆ ਸੀ। ਇਸ ’ਚ ਪਫ ਲੈਦਰ ਸੀ ਜੋ ਚੋਟੀ ਦੀ ਗੁਣਵੱਤਾ ਦਾ ਹੈ।

ਇਸ ਤੋਂ ਇਲਾਵਾ ਹੋਰ ਸਿਲਾਈ ਦਾ ਸਾਮਾਨ ਵੀ ਸੀ। ਰਾਮਚੇਤ ਨੇ ਦੱਸਿਆ ਕਿ ਰਾਹੁਲ ਭਈਆ ਨੇ ਸਾਮਾਨ ਦੇ ਕੁੱਲ 4 ਡੱਬੇ ਭੇਜੇ ਹਨ।


author

Rakesh

Content Editor

Related News