LPG ਸਿਲੰਡਰ ਦੀਆਂ ਵਧੀਆਂ ਕੀਮਤਾਂ, ਰਾਹੁਲ ਬੋਲੇ- ਮੋਦੀ ਸਰਕਾਰ ਦੀ ਲੁੱਟ ਖ਼ਿਲਾਫ਼ ਇਕਜੁੱਟ ਹੋ ਰਿਹੈ ਦੇਸ਼
Wednesday, Sep 01, 2021 - 04:50 PM (IST)
ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਨੂੰ ਜਨਤਾ ਨਾਲ ਅਨਿਆਂ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸਾਰਿਆਂ ਨੂੰ ਲੁੱਟਣ ’ਚ ਜੁੱਟੀ ਹੈ ਪਰ ਹੁਣ ਪੂਰਾ ਦੇਸ਼ ਇਸ ਲੁੱਟ ਖ਼ਿਲਾਫ਼ ਇਕਜੁੱਟ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਜਨਤਾ ਨੂੰ ਭੁੱਖੇ ਢਿੱਡ ਸੌਂਣ ’ਤੇ ਮਜ਼ਬੂਰ ਕਰਨ ਵਾਲਾ ਖ਼ੁਦ ਮਿੱਤਰ-ਛਾਇਆ ’ਚ ਸੌਂ ਰਿਹਾ ਹੈ ਪਰ ਅਨਿਆਂ ਖ਼ਿਲਾਫ਼ ਦੇਸ਼ ਇਕਜੁੱਟ ਹੋ ਰਿਹਾ ਹੈ।
ਇਹ ਵੀ ਪੜ੍ਹੋ: ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਅੱਜ ਤੋਂ ਇੰਨੇ ਰੁਪਏ ਮਹਿੰਗਾ ਹੋਇਆ LPG ਸਿਲੰਡਰ
ਰਾਹੁਲ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ ਇਸ ਸਾਲ ਜਨਵਰੀ ਤੋਂ ਸ਼ੁਰੂ ਹੋਏ ਵਾਧੇ ਨੂੰ ਲੈ ਕੇ ਇਕ ਅੰਕੜਾ ਵੀ ਪੋਸਟ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਮਹਾਨਗਰਾਂ ਵਿਚ ਗੈਸ ਦੀਆਂ ਕੀਮਤਾਂ ਵਿਚ ਇਕ ਜਨਵਰੀ ਤੋਂ ਇਕ ਸਤੰਬਰ ਤੱਕ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਚੇਨਈ ਅਤੇ ਕੋਲਕਾਤਾ ਵਿਚ ਜਨਵਰੀ ’ਚ ਐੱਲ. ਪੀ. ਜੀ. ਗੈਸ ਸਿਲੰਡਰ ਦੀ ਕੀਮਤ 710 ਅਤੇ 720 ਰੁਪਏ ਸੀ, ਜੋ ਕਿ ਹੁਣ ਵੱਧ ਕੇ 900 ਰੁਪਏ ਪ੍ਰਤੀ ਸਿਲੰਡਰ ਤੋਂ ਜ਼ਿਆਦਾ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕਰਨਾਲ ਲਾਠੀਚਾਰਜ ਮਾਮਲੇ 'ਤੇ ਭਿੜੇ ਖੱਟੜ-ਕੈਪਟਨ, CM ਮਨੋਹਰ ਲਾਲ ਨੇ ਕੈਪਟਨ ਨੂੰ ਪੁੱਛੇ ਤਿੱਖੇ ਸਵਾਲ
ਰਾਹੁਲ ਗਾਂਧੀ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ ਕੀਤੇ ਗਏ ਇਸ ਵਾਧੇ ਨੂੰ ਭਾਜਪਾ ਦੀ ਲੁੱਟ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਪੂਰਾ ਦੇਸ਼ ਹੁਣ ਇਸ ਦੇ ਖ਼ਿਲਾਫ਼ ਇਕਜੁੱਟ ਹੋ ਕੇ ਖੜ੍ਹਾ ਹੋ ਰਿਹਾ ਹੈ। ਦੱਸ ਦੇਈਏ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ’ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ’ਚ ਹੁਣ 14.2 ਕਿਲੋਗ੍ਰਾਮ ਦਾ ਸਿਲੰਡਰ 884.5 ਰੁਪਏ ਦਾ ਹੋ ਗਿਆ ਹੈ।
ਇਹ ਵੀ ਪੜ੍ਹੋ: ਜਲਿਆਂਵਾਲਾ ਬਾਗ਼ ਕੰਪਲੈਕਸ ਦੇ ਮੁੜ ਨਿਰਮਾਣ ’ਤੇ ਰਾਹੁਲ ਦਾ ਦੋਸ਼ : ਸ਼ਹੀਦਾਂ ਦਾ ਅਪਮਾਨ ਕੀਤਾ ਗਿਆ