ਰਾਹੁਲ ਗਾਂਧੀ ਬੋਲੇ- ਅੱਜ ਰੋ ਰਹੀ ਭਾਰਤ ਮਾਤਾ, ਸੜਕਾਂ ''ਤੇ ਦੇਸ਼ ਦੇ ਕਰੋੜਾਂ ਬੇਟੇ-ਬੇਟੀਆਂ
Tuesday, May 12, 2020 - 10:11 PM (IST)

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਭਾਰਤ ਮਾਤਾ ਰੋ ਰਹੀ ਹੈ। ਪੀ.ਐਮ. ਮੋਦੀ ਦੇ ਸੰਬੋਧਨ ਦੌਰਾਨ ਹੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵੀਡੀਓ ਟਵੀਟ ਕਰ ਕਿਹਾ ਕਿ ਅੱਜ ਭਾਰਤ ਮਾਤਾ ਰੋ ਰਹੀ ਹੈ।
ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਪੀ.ਐਮ. ਮੋਦੀ ਸੜਕਾਂ 'ਤੇ ਚੱਲਦੇ ਸਾਡੇ ਲੱਖਾਂ ਮਜ਼ਦੂਰ ਭਰਾਵਾਂ-ਭੈਣਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦਾ ਐਲਾਨ ਕਰਣ। ਇਸ ਦੇ ਨਾਲ ਹੀ ਇਸ ਸੰਕਟ ਦੇ ਸਮੇਂ 'ਚ ਸਹਾਰਾ ਦੇਣ ਲਈ ਉਨ੍ਹਾਂ ਸਾਰਿਆਂ ਦੇ ਖਾਤਿਆਂ 'ਚ ਘੱਟ ਤੋਂ ਘੱਟ 7500 ਰੁਪਏ ਦਾ ਸਿੱਧਾ ਟਰਾਂਸਫਰ ਕਰਣ।
ਰਾਹੁਲ ਗਾਂਧੀ ਨੇ ਕਿਹਾ ਕਿ ਬੱਚਿਆਂ ਨੂੰ ਸੱਟ ਲੱਗਦੀ ਹੈ ਤਾਂ ਮਾਂ ਰੋਂਦੀ ਹੈ। ਅਜਿਹੀ ਕੋਈ ਵੀ ਮਾਂ ਨਹੀਂ ਜੋ ਆਪਣੇ ਬੱਚਿਆਂ ਦੇ ਦੁੱਖ ਨਾਲ ਦੁਖੀ ਨਾ ਹੁੰਦੀ ਹੋਵੇ। ਰਾਹੁਲ ਨੇ ਕਿਹਾ, ਅੱਜ ਭਾਰਤ ਮਾਤਾ ਰੋ ਰਹੀ ਹੈ, ਕਿਉਂਕਿ ਭਾਰਤ ਮਾਤਾ ਦੇ ਕਰੋਡਾਂ ਬੱਚੇ, ਬੇਟੇ ਬੇਟੀਆਂ ਸੜਕਾਂ 'ਤੇ ਹਜ਼ਾਰਾਂ ਕਿਲੋਮੀਟਰ ਭੁੱਖੇ ਪਿਆਸੇ ਚੱਲ ਰਹੇ ਹਨ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਘਰ ਪਹੁੰਚਾਓ, ਉਨ੍ਹਾਂ ਦੇ ਬੈਂਕ ਅਕਾਉਂਟ 'ਚ ਪੈਸਾ ਪਾਓ ਅਤੇ ਇਨ੍ਹਾਂ ਦੇ ਰੁਜ਼ਗਾਰ ਲਈ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਨੂੰ ਜਲਦ ਤੋਂ ਜਲਦ ਪੈਕੇਜ ਦਿਓ।