ਰਾਖਵੇਂਕਰਨ ’ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ– ਇਸ ਨੂੰ 50 ਫ਼ੀਸਦੀ ਤੋਂ ਅੱਗੇ ਵਧਾਏਗਾ ‘ਇੰਡੀਆ’ ਗੱਠਜੋੜ

Wednesday, May 29, 2024 - 06:10 AM (IST)

ਗੋਰਖਪੁਰ (ਉੱਤਰ ਪ੍ਰਦੇਸ਼), (ਭਾਸ਼ਾ)– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸੱਤਾਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਤੇ ਆਦਿਵਾਸੀਆਂ ਦੇ ਰਾਖਵੇਂਕਰਨ ਨੂੰ ਖ਼ਤਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਰਾਖਵੇਂਕਰਨ ਦੀ ਹੱਦ 50 ਫ਼ੀਸਦੀ ਤੋਂ ਅੱਗੇ ਵਧਾਈ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਜੀਵਨੀ : ਜਨਮ ਤੋਂ ਮਰਨ ਤਕ 28 ਸਾਲਾ ’ਚ ਜੱਟ ਨੇ ਦੇਖੋ ਕੀ ਕੁਝ ਖੱਟਿਆ

ਬਾਂਸਗਾਂਵ ’ਚ ‘ਇੰਡੀਆ’ ਗੱਠਜੋੜ ਦੀ ਭਾਈਵਾਲ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਰੈਲੀ ’ਚ ਰਾਹੁਲ ਨੇ ਭਾਜਪਾ ’ਤੇ ਸੰਵਿਧਾਨ ਨੂੰ ਬਦਲਣ ਤੇ ਰਿਜ਼ਰਵੇਸ਼ਨ ਨੂੰ ਖ਼ਤਮ ਕਰਨ ਦੀ ਤਿਆਰੀ ਦਾ ਦੋਸ਼ ਲਗਾਉਂਦਿਆਂ ਕਿਹਾ, ‘‘ਅੱਜ ਭਾਜਪਾ ਦੇ ਲੋਕ ਕਹਿੰਦੇ ਹਨ ਕਿ ਅਸੀਂ ਅੰਬੇਡਕਰ ਜੀ ਵਲੋਂ ਲਿਖੇ ਸੰਵਿਧਾਨ ਨੂੰ ਪਾੜ ਕੇ ਸੁੱਟ ਦੇਵਾਂਗੇ। ਮੈਂ ਕਹਿੰਦਾ ਹਾਂ ਕਿ ਕੋਈ ਵੀ ਤਾਕਤ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਨਹੀਂ ਪਾੜ ਸਕਦੀ।’’

ਉਨ੍ਹਾਂ ਕਿਹਾ, ‘‘ਮੈਂ ਭਾਰਤ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ‘ਇੰਡੀਆ’ ਗੱਠਜੋੜ ਆਪਣੇ ਪੂਰੇ ਦਿਲ, ਆਤਮਾ ਤੇ ਖ਼ੂਨ ਨਾਲ ਸੰਵਿਧਾਨ ਦੀ ਰੱਖਿਆ ਕਰੇਗਾ। ਅਸੀਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਅਸੀਂ ਮਰ ਜਾਵਾਂਗੇ, ਕੱਟੇ ਜਾਵਾਂਗੇ ਪਰ ਸੰਵਿਧਾਨ ਨੂੰ ਬਦਲਣ ਨਹੀਂ ਦੇਵਾਂਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News