ਆਰ.ਬੀ.ਆਈ. ਤੋਂ ਖਜ਼ਾਨੇ ਦੀ ਚੋਰੀ ਕੰਮ ਨਹੀਂ ਆਏਗੀ : ਰਾਹੁਲ ਗਾਂਧੀ

Tuesday, Aug 27, 2019 - 11:44 AM (IST)

ਆਰ.ਬੀ.ਆਈ. ਤੋਂ ਖਜ਼ਾਨੇ ਦੀ ਚੋਰੀ ਕੰਮ ਨਹੀਂ ਆਏਗੀ : ਰਾਹੁਲ ਗਾਂਧੀ

ਨਵੀਂ ਦਿੱਲੀ— ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਆਪਣੇ ਖਜ਼ਾਨੇ ’ਚੋਂ ਮੋਦੀ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੇਣ ਦਾ ਫੈਸਲਾ ਲਿਆ ਹੈ। ਆਰ.ਬੀ.ਆਈ. ਦੇ ਇਸ ਫੈਸਲੇ ਨਾਲ ਵਿਰੋਧੀ ਧਿਰ ਨਾਰਾਜ਼ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਜੋ ਆਰਥਿਕ ਸੰਕਟ ਪੈਦਾ ਕੀਤਾ ਹੈ, ਉਸ ਨੂੰ ਉਹ ਖਤਮ ਨਹੀਂ ਕਰ ਪਾ ਰਹੇ ਹਨ। ਰਾਹੁਲ ਨੇ ਕਿਹਾ ਕਿ ਹੁਣ ਆਰ.ਬੀ.ਆਈ. ਤੋਂ ਖਜ਼ਾਨੇ ਦੀ ਚੋਰੀ ਕੰਮ ਨਹੀਂ ਆਏਗੀ। ਇਹ ਕਿਸੇ ਡਿਸਪੈਂਸਰੀ ਨਾਲ ਬੈਂਡ-ਐਡ ਚੋਰੀ ਕਰ ਕੇ ਗੋਲੀ ਦੇ ਜ਼ਖਮ ’ਤੇ ਲਗਾਉਣ ਵਰਗਾ ਹੈ, ਜੋ ਕੰਮ ਨਹੀਂ ਆਏਗੀ।PunjabKesariਉੱਥੇ ਹੀ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੀ ਇਹ ਸੰਜੋਗ ਹੈ ਕਿ ਆਰ.ਬੀ.ਆਈ. ਵਲੋਂ 1.76 ਲੱਖ ਕਰੋੜ ਰੁਪਏ ਦਾ ਉਧਾਰ ਬਜਟ ਗਣਨਾ ’ਚ ‘ਮਿਸਿੰਗ’ ਰਾਸ਼ੀ ਨਾਲ ਮੇਲ ਖਾਂਦਾ ਹੈ? ਕੀ ਇਸ ਪੈਸੇ ਦਾ ਇਸਤੇਮਾਲ ਭਾਜਪਾ ਦੇ ¬ਕ੍ਰੋਨੀ ਦੋਸਤਾਂ ਨੂੰ ਬਚਾਉਣ ਲਈ ਕੀਤਾ ਜਾਵੇਗਾ? ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ-2 ਨੇ ਆਰ.ਬੀ.ਆਈ. ’ਚ ‘ਆਰ’ ਨੂੰ ‘ਰਿਜ਼ਰਵ’ ਨਾਲ ‘Ravaged’ (ਬਰਬਾਦ) ’ਚ ਬਦਲ ਦਿੱਤਾ ਹੈ। ਆਰ.ਬੀ.ਆਈ. ਦੇ ਸੰਕਟਕਾਲੀਨ ਰਿਜ਼ਰਵ ਦੀ ਵਰਤੋਂ ਜ਼ਿਆਦਾ ਵਿੱਤੀ ਐਮਰਜੈਂਸੀ ਸਥਿਤੀਆਂ ਅਤੇ ਯੁੱਧ ਵਰਗੀਆਂ ਸਥਿਤੀਆਂ ਲਈ ਕੀਤਾ ਜਾਂਦਾ ਹੈ। ਹੁਣ ਇਸ ਦੀ ਵਰਤੋਂ ਭਾਜਪਾ ਸਰਕਾਰ ਆਰਥਿਕ ਮੋਰਚੇ ’ਤੇ ਆਪਣੀ ਗੜਬੜੀ ਨੂੰ ਰੋਕਣ ਲਈ ਕਰ ਰਹੀ ਹੈ। ਭਾਜਪਾ ਨੇ ਆਰ.ਬੀ.ਆਈ. ਦੀ ਸਾਖ ਖਤਮ ਕਰ ਦਿੱਤੀ।

PunjabKesari


author

DIsha

Content Editor

Related News