ਰਾਹੁਲ ਜੀ, ਦੇਸ਼ ਤੁਹਾਡੀ ਫੇਕ ਨਿਊਜ਼ ਤੋਂ ਤੰਗ ਆ ਚੁਕਿਆ ਹੈ : ਭਾਜਪਾ

Friday, Feb 22, 2019 - 04:14 PM (IST)

ਰਾਹੁਲ ਜੀ, ਦੇਸ਼ ਤੁਹਾਡੀ ਫੇਕ ਨਿਊਜ਼ ਤੋਂ ਤੰਗ ਆ ਚੁਕਿਆ ਹੈ : ਭਾਜਪਾ

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ 'ਤੇ ਫਿਲਮ ਦੀ ਸ਼ੂਟਿੰਗ 'ਚ ਰੁਝੇ ਰਹਿਣ ਦੇ ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਉਸ ਦਿਨ ਸਵੇਰ ਦੇ ਸਮੇਂ ਦਾ ਫੋਟੋ ਜਾਰੀ ਕਰ ਕੇ ਦੇਸ਼ ਨੂੰ ਗੁੰਮਰਾਹ ਕਰਨਾ ਬੰਦ ਕਰਨ, ਦੇਸ਼ ਤੁਹਾਡੇ ਫੇਕ ਨਿਊਜ਼ ਤੋਂ ਤੰਗ ਆ ਚੁਕਿਆ ਹੈ। ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ,''ਰਾਹੁਲ ਜੀ, ਭਾਰਤ ਤੁਹਾਡੇ ਫੇਕ ਨਿਊਜ਼ ਤੋਂ ਤੰਗ ਆ ਚੁਕਿਆ ਹੈ। ਉਸ ਦਿਨ ਸਵੇਰ ਦੇ ਸਮੇਂ ਦੀ ਫੋਟੋ ਬੇਸ਼ਰਮੀ ਨਾਲ ਜਾਰੀ ਕਰ ਕੇ ਦੇਸ਼ ਨੂੰ ਗੁੰਮਰਾਹ ਕਰਨਾ ਬੰਦ ਕਰੋ।'' ਕਾਂਗਰਸ ਪ੍ਰਧਾਨ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਦੇ ਟਵਿੱਟਰ ਹੈਂਡਲ 'ਤੇ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਹੋਵੇਗਾ ਪਰ ਭਾਰਤ ਦੇ ਲੋਕਾਂ ਨੂੰ ਸ਼ਾਮ ਨੂੰ ਹੀ ਜਾਣਕਾਰੀ ਮਿਲੀ। ਭਾਜਪਾ ਨੇ ਕਿਹਾ ਕਿ ਅਗਲੀ ਵਾਰ ਇਸ ਨਾਲੋਂ ਬਿਹਤਰ ਸਟੰਟ ਕਰਨ, ਜਿੱਥੇ ਜਵਾਨਾਂ ਦੀ ਸ਼ਹਾਦਤ ਨਾ ਜੁੜੀ ਹੋਈ ਹੋਵੇ।

PunjabKesariਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਅੱਤਵਾਦੀ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਚੈਨਲ ਲਈ ਫਿਲਮ ਦੀ ਸ਼ੂਟਿੰਗ ਕਰਨ ਸੰਬੰਧੀ ਖਬਰਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਨ੍ਹਾਂ 'ਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਜਦੋਂ ਸ਼ਹੀਦਾਂ ਦੇ ਘਰ 'ਦਰਦ ਦਾ ਦਰਿਆ' ਉਮੜਿਆ ਸੀ ਤਾਂ 'ਪ੍ਰਾਈਮ ਟਾਈਮ ਮਿਨੀਸਟਰ' ਹੱਸਦੇ ਹੋਏ ਦਰਿਆ 'ਚ ਸ਼ੂਟਿੰਗ ਕਰ ਰਹੇ ਸਨ।


author

DIsha

Content Editor

Related News