ਰਾਹੁਲ ਗਾਂਧੀ ਵਾਅਦੇ ਕਰ ਵਿਦੇਸ਼ ਚਲੇ ਜਾਂਦੇ ਹਨ : ਅਮਿਤ ਸ਼ਾਹ
Saturday, Nov 16, 2024 - 05:00 PM (IST)
ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਆਗੂ ਰਾਹੁਲਲ ਗਾਂਧੀ ਵਾਅਦੇ ਕਰਦੇ ਹਨ ਅਤੇ ਵਿਦੇਸ਼ ਚਲੇ ਜਾਂਦੇ ਹਨ, ਜਦੋਂ ਕਿ ਭਾਜਪਾ ਆਪਣੀ ਹਰ ਗਾਰੰਟੀ ਪੂਰੀ ਕਰਦੀ ਹੈ। ਝਾਰਖੰਡ ਦੇ ਦੇਵਘਰ ਜ਼ਿਲ੍ਹੇ ਦੇ ਮਧੁਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਝਾਰਖੰਡ ਵਿਧਾਨ ਸਭਾ ਚੋਣ ਵਿਧਾਇਕ, ਮੁੱਖ ਮੰਤਰੀ ਜਾਂਚ ਸਰਕਾਰ ਬਦਲਣ ਲਈ ਨਹੀਂ ਸਗੋਂ ਨੌਜਵਾਨਾਂ ਅਤੇ ਗਰੀਬਾਂ ਦੇ ਭਵਿੱਖ ਨੂੰ ਸੰਵਾਰਨ ਅਤੇ ਭ੍ਰਿਸ਼ਟਾਚਾਰ 'ਤੇ ਰੋਕ ਲਗਾਉਣ ਲਈ ਹਨ।
ਇਹ ਵੀ ਪੜ੍ਹੋ : ਧੀ ਦੀ ਬਲੀ ਦੇ ਮਾਂ ਨੇ ਕੱਢ ਲਿਆ ਦਿਲ, ਫਿਰ ਕੀਤਾ ਜਾਦੂ-ਟੂਣਾ
ਉਨ੍ਹਾਂ ਦਾਅਵਾ ਕੀਤਾ,''ਘੁਸਪੈਠੀਏ ਨਾ ਸਿਰਫ਼ ਆਦਿਵਾਸੀਆਂ ਲਈ ਸਗੋਂ ਨੌਕਰੀਆੰ ਖੋਹ ਕੇ ਅਤੇ ਅਪਰਾਧ ਨੂੰ ਵਧਾ ਕੇ ਰਾਜ ਦੇ ਨੌਜਵਾਨਾਂ ਲਈ ਵੀ ਖ਼ਤਰਾ ਪੈਦਾ ਕਰ ਰਹੇ ਹਨ। ਝਾਰਖੰਡ ਹਾਈ ਕੋਰਟ ਨੇ ਘੁਸਪੈਠੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਕੇਂਦਰ ਨੇ ਇਸ 'ਤੇ ਸਹਿਮਤੀ ਜਤਾਈ ਪਰ ਰਾਜ ਦੀ ਹੇਮੰਤ ਸੋਰੇਨ ਸਰਕਾਰ ਤਿਆਰ ਨਹੀਂ ਹੋਈ।'' ਕਾਂਗਰਸ 'ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਦੋਸ਼ ਲਗਾਇਆ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਰਾਜਗ) ਦੇ ਸ਼ਾਸਨਕਾਲ 'ਚ ਅੱਤਵਾਦੀ ਨੇ ਨਾ ਸਿਰਫ਼ ਭਾਰਤ ਨੂੰ ਨਿਸ਼ਾਨਾ ਬਣਾਇਆ ਸਗੋਂ ਲੋਕਾਂ ਨੂੰ ਮਾਰਨ ਤੋਂ ਬਾਅਦ ਬਰਿਆਨੀ ਵੀ ਖਾਧੀ। ਉਨ੍ਹਾਂ ਕਿਹਾ,''ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਹਮਲਿਆਂ ਅਤੇ ਸਰਜੀਕਲ ਸਟਰਾਈਕ ਰਾਹੀਂ ਅੱਤਵਾਦੀਆਂ ਦਾ ਸਫ਼ਾਇਆ ਕੀਤਾ।'' ਸ਼ਾਹ ਨੇ ਭਾਰਤ ਦਸੰਬਰ 2027 ਤੋਂ ਪਹਿਲੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8