ਹਾਥਰਸ ਦੀ ਨਿਰਭਯਾ : ਰਾਹੁਲ ਅਤੇ ਪ੍ਰਿਯੰਕਾ ਨੇ CM ਯੋਗੀ ਦਾ ਮੰਗਿਆ ਅਸਤੀਫ਼ਾ

Wednesday, Sep 30, 2020 - 10:10 AM (IST)

ਹਾਥਰਸ ਦੀ ਨਿਰਭਯਾ : ਰਾਹੁਲ ਅਤੇ ਪ੍ਰਿਯੰਕਾ ਨੇ CM ਯੋਗੀ ਦਾ ਮੰਗਿਆ ਅਸਤੀਫ਼ਾ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਥਰਸ 'ਚ ਇਕ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਦੀ ਘਟਨਾ ਅਤੇ ਇਸ ਨਾਲ ਜੁੜੇ ਤੱਥਾਂ ਨੂੰ ਦਬਾਉਣ ਨੂੰ ਜ਼ਿਆਦਾ ਗੰਭੀਰ ਅਪਰਾਧ ਦੱਸਿਆ। ਦੋਹਾਂ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਰਾਹੁਲ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ 'ਭਾਰਤ ਦੀ ਇਕ ਬੇਟੀ ਦਾ ਰੇਪ-ਕਤਲ ਕੀਤਾ ਜਾਂਦਾ ਹੈ, ਤੱਥ ਦਬਾਏ ਜਾਂਦੇ ਹਨ ਅਤੇ ਅੰਤ 'ਚ ਉਸ ਦੇ ਪਰਿਵਾਰ ਤੋਂ ਅੰਤਿਮ ਸੰਸਕਾਰ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ। ਇਹ ਅਪਮਾਨਜਨਕ ਅਤੇ ਅਨਿਆਂਪੂਰਨ ਹੈ।''

PunjabKesariਉੱਥੇ ਹੀ ਪ੍ਰਿਯੰਕਾ ਨੇ ਕਿਹਾ ਕਿ 'ਰਾਤ ਨੂੰ 2.30 ਵਜੇ ਪਰਿਵਾਰ ਵਾਲੇ ਗਿੜਗਿੜਾਉਂਦੇ ਰਹੇ ਪਰ ਹਾਥਰਸ ਦੀ ਪੀੜਤਾ ਦੇ ਸਰੀਰ ਨੂੰ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਜ਼ਬਰਨ ਸਾੜ ਦਿੱਤਾ। ਜਦੋਂ ਉਹ ਜਿਉਂਦੀ ਸੀ, ਉਦੋਂ ਸਰਕਾਰ ਨੇ ਉਸ ਨੂੰ ਸੁਰੱਖਿਆ ਨਹੀਂ ਦਿੱਤੀ। ਜਦੋਂ ਉਸ 'ਤੇ ਹਮਲਾ ਹੋਇਆ ਸਰਕਾਰ ਨੇ ਸਮੇਂ 'ਤੇ ਇਲਾਜ ਨਹੀਂ ਦਿੱਤਾ। ਪੀੜਤਾ ਦੀ ਮੌਤ ਤੋਂ ਬਾਅਦ ਸਰਕਾਰ ਨੇ ਪਰਿਵਾਰ ਵਾਲਿਆਂ ਤੋਂ ਬੇਟੀ ਦੇ ਅੰਤਿਮ ਸੰਸਕਾਰ ਦਾ ਅਧਿਕਾਰ ਖੋਹਿਆ ਅਤੇ ਮ੍ਰਿਤਕਾ ਨੂੰ ਸਨਮਾਨ ਤੱਕ ਨਹੀਂ ਦਿੱਤਾ।'' ਪ੍ਰਿਯੰਕਾ ਨੇ ਇਸ ਨੂੰ ਅਣਮਨੁੱਖੀ ਅਤੇ ਗੰਭੀਰ ਅਪਰਾਧ ਕਰਾਰ ਦਿੱਤਾ ਅਤੇ ਕਿਹਾ 'ਘੋਰ ਅਣਮਨੁੱਖਤਾ'। ਤੁਸੀਂ ਅਪਰਾਧ ਰੋਕਿਆ ਨਹੀਂ ਸਗੋਂ ਅਪਰਾਧੀਆਂ ਦੀ ਤਰ੍ਹਾਂ ਵਤੀਰਾ ਕੀਤਾ। ਅੱਤਿਆਚਾਰ ਰੋਕਿਆ ਨਹੀਂ, ਇਕ ਮਾਸੂਮ ਬੱਚੀ ਅਤੇ ਉਸ ਦੇ ਪਰਿਵਾਰ 'ਤੇ ਦੁੱਗਣਾ ਅੱਤਿਆਚਾਰ ਕੀਤਾ। ਯੋਗੀ ਆਦਿੱਤਿਯਨਾਥ ਅਸਤੀਫ਼ਾ ਦਿਓ। ਤੁਹਾਡੇ ਸ਼ਾਸਨ 'ਚ ਨਿਆਂ ਨਹੀਂ, ਸਿਰਫ਼ ਅਨਿਆਂ ਦਾ ਬੋਲਬਾਲਾ ਹੈ।''

PunjabKesari


author

DIsha

Content Editor

Related News