ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਖਾਰਿਜ, ਪੱਖ 'ਚ ਪਈਆਂ 325 ਵੋਟਾਂ

Friday, Jul 20, 2018 - 11:33 PM (IST)

ਨਵੀਂ ਦਿੱਲੀ— ਮੋਦੀ ਸਰਕਾਰ ਦੇ ਖਿਲਾਫ ਆਏ ਬੇਭਰੋਸਗੀ ਮਤੇ 'ਤੇ ਸ਼ੁੱਕਰਵਾਰ ਨੂੰ ਲੋਕਸਭਾ 'ਚ ਚਰਚਾ ਹੋਈ। ਕਰੀਬ 12 ਘੰਟੇ ਦੀ ਚਰਚਾ ਤੋਂ ਬਾਅਦ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਖਾਰਿਜ ਹੋ ਗਿਆ। ਬੇਭਰੋਸਗੀ ਮਤੇ 'ਤੇ ਕੁੱਲ 451 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ, ਜਿਸ 'ਚੋਂ ਸਰਕਾਰ ਦੇ ਪੱਖ 'ਚ 325 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਅਤੇ ਉਥੇ ਹੀ ਵਿਰੋਧ ਧਿਰ ਦੇ ਪੱਖ 'ਚ 126 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ। ਜਿਸ ਦੌਰਾਨ ਮੋਦੀ ਸਰਕਾਰ ਦੇ ਪੱਖ 'ਚ ਕੁੱਲ 2 ਤਿਹਾਈ ਬਹੁਮਤ ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ। ਏ. ਆਈ. ਏ. ਡੀ. ਐਮ. ਕੇ. ਨੇ ਵੀ ਸਰਕਾਰ ਦੇ ਪੱਖ 'ਚ ਵੋਟ ਕੀਤੀ।

ਕੇਂਦਰ ਦੀ ਰਾਜਗ ਸਰਕਾਰ ਖਿਲਾਫ ਪਿਛਲੇ ਚਾਰ ਸਾਲਾਂ 'ਚ ਵਿਰੋਧੀਆਂ ਦੇ ਪਹਿਲੇ ਬੇਭਰੋਸਗੀ ਮਤੇ 'ਤੇ ਅੱਜ ਚਰਚਾ ਦੌਰਾਨ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਦੋਸ਼ਾਂ ਦੇ ਤਿੱਖੇ ਤੀਰ ਚੱਲੇ। ਦੇਰ ਰਾਤ ਇਹ ਬੇਭਰੋਸਗੀ ਮਤੇ 'ਤੇ ਚਰਚਾ ਹੋਣ ਤੋਂ ਬਾਅਦ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਖਾਰਿਜ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਗਾਂਧੀ ਦੇ ਸਦਨ 'ਚ ਗਲੇ ਮਿਲਣ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਲੋਕਾਂ 'ਚ ਪੀ. ਐਮ. ਬਣਨ ਦੀ ਇੱਛਾ ਰੱਖਣ ਵਾਲੇ ਬਹੁਤ ਹਨ। ਉਨ੍ਹਾਂ ਕਿਹਾ ਕਿ ਪੀ. ਐਮ. ਦੀ ਕੁਰਸੀ 'ਤੇ ਸਿਰਫ ਜਨਤਾ ਹੀ ਬਿਠਾ ਸਕਦੀ ਹੈ ਕਿਉਂਕਿ ਲੋਕਤੰਤਰ 'ਚ ਜਨਤਾ ਹੀ ਕਿਸਮਤ ਬਣਾਉਣ ਵਾਲੀ ਹੈ। ਮੋਦੀ ਨੇ ਰਾਹੁਲ ਲਈ ਭਗਵਾਨ ਸ਼ਿਵ ਤੋਂ ਵਰਦਾਨ ਮੰਗਦਿਆਂ ਕਿਹਾ ਕਿ 2024 'ਚ ਇਨ੍ਹਾਂ ਨੂੰ ਦੁਬਾਰਾ ਬੇਭਰੋਸਗੀ ਮਤਾ ਲਿਆਉਣ ਦੀ ਤਾਕਤ ਮਿਲੇ। 

ਮੋਦੀ ਨੇ ਰਾਹੁਲ ਗਾਂਧੀ ਤੇ ਸੋਨੀਆਂ ਗਾਂਧੀ ਦਾ ਨਾਮ ਲਏ ਬਿਨ੍ਹਾਂ ਹੀ ਉਨ੍ਹਾਂ 'ਤੇ ਤੰਜ ਕੱਸੇ। ਮੋਦੀ ਨੇ ਰਾਹੁਲ ਗਾਂਧੀ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਵਾਲੀ ਗੱਲ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਤੁਹਾਡੀਆਂ ਅੱਖਾਂ 'ਚ ਮੈਂ ਅੱਖਾਂ ਪਾ ਕੇ ਨਹੀਂ ਬੋਲ ਸਕਦਾ ਕਿਉਂਕਿ ਤੁਸੀਂ ਨਾਮਦਾਰ ਹੋ ਅਤੇ ਅਸੀਂ ਕਾਮਦਾਰ ਹਾਂ। ਉਨ੍ਹਾਂ ਕਿਹਾ ਕਿ ਸੱਤਾ ਹੀ ਕਾਂਗਰਸ ਦਾ ਟੀਚਾ ਹੈ, ਕਾਂਗਰਸ ਵਲੋਂ ਰਿਜ਼ਰਵੇਸ਼ਨ 'ਤੇ ਝੂਠ ਬੋਲ ਕੇ ਦੇਸ਼ 'ਚ ਅਸਥਿਰਤਾ ਫੈਲਾਈ ਗÂ ਹੈ। ਉਨ੍ਹਾਂ ਕਿਹਾ ਕਿ  ਕਾਂਗਰਸ ਚੋਣਾਂ ਜਿੱਤਣ ਲਈ ਸ਼ਾਰਟ ਕੱਟ ਰਸਤੇ ਲੱਭਦੀ ਰਹਿੰਦੀ ਹੈ, ਜਿਸ ਦੌਰਾਨ ਇਸ ਨੂੰ ਜੋ ਪਸੰਦ ਨਹੀਂ ਹੁੰਦਾ ਉਸ ਨੂੰ ਹਟਾ ਦਿੰਦੀ ਹੈ। ਉਨ੍ਹਾਂ ਕਿਹਾ ਕਿ  ਕਾਂਗਰਸ ਆਪਣੀ ਦੁਰਦਸ਼ਾ ਲਈ ਖੁਦ ਜ਼ਿੰਮੇਵਾਰ ਹੈ।   ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਜ੍ਹਾ ਕਾਰਨ ਤੇਲੰਗਾਨਾ 'ਚ ਵਿਵਾਦ ਹੋਇਆ ਅਤੇ ਇਨ੍ਹਾਂ ਦੀ ਹੀ ਵਜ੍ਹਾ ਨਾਲ ਹੀ ਸਰਹੱਦ 'ਤੇ ਵਿਵਾਦ ਹੋਇਆ। 
ਦੇਸ਼ 'ਚ ਹੋਏ ਵੱਡੇ ਘੋਟਾਲਿਆਂ 'ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਜੋ ਵੀ ਘੋਟਾਲੇ ਹੋਏ ਹਨ ਉਹ ਕਾਂਗਰਸ ਦੇ ਸਮੇਂ 'ਚ ਹੋਏ ਹਨ, ਜਿਸ ਕਾਰਨ ਕਾਂਗਰਸ ਨੇ ਦੇਸ਼ ਦੀ ਅਰਥਵਿਵਸਥਾ ਨੂੰ ਖੋਖਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਲਾਂ ਤੋਂ ਲਟਕੇ ਵਨ ਰੈਂਕ, ਵਨ ਪੈਨਸ਼ਨ ਅਤੇ ਜੀ. ਐੱਸ. ਟੀ. ਲੈ ਕੇ ਆਏ ਅਤੇ ਅਸੀਂ ਸਮੱਸਿਆਵਾਂ ਨੂੰ ਸੁਲਝਾ ਕੇ ਕੰਮ ਕੀਤਾ ਹੈ।


Related News