ਬਾਹਰ ਜਾਣ ਦੇ ਲਾਇਕ ਨਹੀਂ ਰਾਹੁਲ ਗਾਂਧੀ, ਜਮ੍ਹਾ ਕਰਵਾਉਣ ਆਪਣਾ ਪਾਸਪੋਰਟ: ਮਨੋਜ ਤਿਵਾਰੀ
Monday, Aug 27, 2018 - 04:02 PM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਰਮਨੀ ਦੇ ਹੈਮਬਰਗ 'ਚ ਦਿੱਤੇ ਗਏ ਭਾਸ਼ਣ 'ਚ ਬੇਰੁਜ਼ਗਾਰੀ ਨੂੰ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨਾਲ ਜੋੜਨ ਨੂੰ ਲੈ ਕੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਆਪਣਾ ਪਾਸਪੋਰਟ ਜਮ੍ਹਾ ਕਰਵਾਓ, ਤੁਸੀਂ ਬਾਹਰ ਜਾਣ ਦੇ ਲਾਇਕ ਨਹੀਂ ਹੋ।
ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੇ ਆਈ.ਐੱਸ.ਆਈ.ਐੱਸ. ਵਾਲੇ ਬਿਆਨ 'ਤੇ ਮਨੋਜ ਤਿਵਾਰੀ ਨੇ ਤੰਜ ਕੱਸਦੇ ਹੋਏ ਟਵੀਟ ਕੀਤਾ ਸੀ ਕਿ ਰਾਹੁਲ ਗਾਂਧੀ ਕਹਿੰਦੇ ਹਨ ਆਈ.ਐੱਸ.ਆਈ.ਐੱਸ. ਮਤਲਬ ਬੇਰੁਜ਼ਗਾਰੀ, ਸਿਕੰਜਵੀ ਮਤਲਬ ਕੋਕਾ-ਕੋਲਾ।
ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਨੇ ਜਰਮਨੀ 'ਚ ਆਪਣੇ ਭਾਸ਼ਣ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਉਦਾਹਰਨ ਦਿੰਦੇ ਹੋਏ ਕਿਹਾ ਸੀ ਕਿ ਵਿਕਾਸ ਪ੍ਰਕਿਰਿਆ ਤੋਂ ਵੱਡੀ ਸੰਖਿਆ 'ਚ ਲੋਕਾਂ ਨੂੰ ਬਾਹਰ ਰੱਖਣ ਨਾਲ ਦੁਨੀਆਂ 'ਚ ਕਿਤੇ ਵੀ ਅੱਤਵਾਦੀ ਸੰਗਠਨ ਪੈਦਾ ਹੋ ਸਕਦਾ ਹੈ।
ਰਾਹੁਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਕਾਸ ਦੀ ਪ੍ਰਕਿਰਿਆ ਨਾਲ ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਇਹ ਇਕ ਖਤਰਨਾਕ ਗੱਲ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ 'ਚ ਲੋਕਾਂ ਨੂੰ ਬਾਹਰ ਰੱਖਣਾ ਬਹੁਤ ਖਤਰਨਾਕ ਹੈ। ਜੇਕਰ ਤੁਸੀਂ 21ਵੀਂ ਸਦੀ 'ਚ ਲੋਕਾਂ ਨੂੰ ਕੋਈ ਵਿਜਨ ਨਹੀਂ ਦਿੰਦੇ ਤਾਂ ਕੋਈ ਹੋਰ ਦਵੇਗਾ ਅਤੇ ਵਿਕਾਸ ਪ੍ਰੀਕਿਰਿਆ ਨਾਲ ਵੱਡੀ ਸੰਖਿਆ 'ਚ ਲੋਕਾਂ ਨੂੰ ਬਾਹਰ ਰੱਖਣ ਦਾ ਇਹ ਅਸਲੀ ਖਤਰਾ ਹੈ।