ਰਾਹੁਲ ਗਾਂਧੀ ਨੇ ਕੇਦਾਰਨਾਥ ’ਚ ਭੰਡਾਰਾ ਕਰਵਾਇਆ, ਪ੍ਰਸਾਦ ਵੰਡਿਆ

Tuesday, Nov 07, 2023 - 03:17 AM (IST)

ਦੇਹਰਾਦੂਨ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉੱਚ ਹਿਮਾਲਿਆ ਦੇ ਧਾਰਮਿਕ ਅਸਥਾਨ ਕੇਦਾਰਨਾਥ ਦੀ 3 ਦਿਨਾਂ ਨਿੱਜੀ ਯਾਤਰਾ ਦੇ ਦੂਜੇ ਦਿਨ ਸੋਮਵਾਰ ਨੂੰ ਭੰਡਾਰਾ ਆਯੋਜਿਤ ਕੀਤਾ ਅਤੇ ਸ਼ਰਧਾਲੂਆਂ ’ਚ ਪ੍ਰਸਾਦ ਵੰਡਿਆ। ਸਵੇਰੇ ਰਾਹੁਲ ਗਾਂਧੀ ਕੇਦਾਰਨਾਥ ਮੰਦਰ ਨੇੜੇ ਸਥਿਤ ਆਦਿ ਸ਼ੰਕਰਾਚਾਰੀਆ ਦੀ ਵਿਸ਼ਾਲ ਮੂਰਤੀ ਦੇ ਦਰਸ਼ਨ ਕਰਨ ਗਏ ਅਤੇ ਉੱਥੇ ਪ੍ਰਾਰਥਨਾ ਕੀਤੀ। ਬਾਅਦ ’ਚ, ਉਨ੍ਹਾਂ ਨੇ ਮੰਦਰ ਦੇ ਨੇੜੇ ਇਕ ‘ਭੰਡਾਰੇ’ ਦਾ ਆਯੋਜਨ ਕੀਤਾ ਅਤੇ ਉੱਥੇ ਸ਼ਰਧਾਲੂਆਂ ਅਤੇ ਸੁਆਹ ਨਾਲ ਢਕੇ ਹੋਏ ਸਾਧੂਆਂ ਵਿਚ ਭੋਜਨ ਵੰਡਿਆ। ਇਸ ਦੌਰਾਨ ਕੁਝ ਸਾਧੂਆਂ ਨੇ ਵੀ ਉਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਨੇ ਪਹਿਲੀ ਵਾਰ ਜਿੱਤੀ ਸਈਅਦ ਮੁਸ਼ਤਾਕ ਅਲੀ ਟਰਾਫੀ, ਅਨਮੋਲ ਤੇ ਅਰਸ਼ਦੀਪ ਰਹੇ ਜਿੱਤ ਦੇ ਹੀਰੋ

ਰਾਹੁਲ ਗਾਂਧੀ ਐਤਵਾਰ ਨੂੰ ਆਪਣੀ ਨਿੱਜੀ ਅਤੇ ਅਧਿਆਤਮਿਕ ਯਾਤਰਾ ’ਤੇ ਕੇਦਾਰਨਾਥ ਪਹੁੰਚੇ ਸਨ। ਸੂਬਾ ਕਾਂਗਰਸ ਦੇ ਅਧਿਕਾਰੀਆਂ ਮੁਤਾਬਕ ਸਾਬਕਾ ਪਾਰਟੀ ਪ੍ਰਧਾਨ ਦੀ ਇਸ ਨਿੱਜੀ ਅਤੇ ਅਧਿਆਤਮਿਕ ਯਾਤਰਾ ਦੌਰਾਨ ਕਿਸੇ ਪਾਰਟੀ ਆਗੂ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਰਾਹੁਲ ਦੀ ਕੇਦਾਰਨਾਥ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ 5 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਆਪਣੇ ਸਿਖਰ ’ਤੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News