ਕਿੰਗਫਿਸ਼ਰ ਦੇ ਮਾਮਲੇ 'ਚ ਬੈਕਫੁਟ 'ਤੇ ਹਨ ਰਾਹੁਲ ਗਾਂਧੀ : ਸੰਬਿਤ ਪਾਤਰਾ

Thursday, Sep 13, 2018 - 01:27 PM (IST)

ਨਵੀਂ ਦਿੱਲੀ — ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਭਾਰਤ ਛੱਡਣ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਆਪਣੀ ਮੁਲਾਕਾਤ ਦਾ ਦਾਅਵਾ ਕਰਨ ਤੋਂ ਬਾਅਦ ਅੱਜ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੈਂਸ ਕਰਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿੰਗਫਿਸ਼ਰ ਦੇ ਮਾਮਲੇ 'ਚ ਰਾਹੁਲ ਗਾਂਧੀ ਬੈਕਫੁੱਟ 'ਤੇ ਹਨ। ਗਾਂਧੀ ਪਰਿਵਾਰ ਨੇ ਮਾਲਿਆ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਹਵਾਲਾ ਕੰਪਨੀ ਨਾਲ ਸੰਬੰਧ ਹੈ।

PunjabKesari

ਬੀਜੇਪੀ ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਾਲੇਧਨ ਦੀ ਵਰਤੋਂ ਕਰ ਚੁੱਕੇ ਹਨ ਜਦੋਂਕਿ ਉਨ੍ਹਾਂ ਦੇ ਪਰਿਵਾਰ ਦਾ ਰਿਸ਼ਤਾ ਹਵਾਲਾ ਕੰਪਨੀ ਨਾਲ ਹੈ। ਪਾਤਰਾ ਨੇ ਪ੍ਰੈੱਸ ਕਾਨਫਰੈਂਸ ਵਿਚ ਕਿਹਾ ਰਾਹੁਲ ਨੇ 5 ਹਜ਼ਾਰ ਕਰੋੜ ਰੁਪਏ ਦਾ ਗਬਨ ਕੀਤਾ ਹੈ। ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਗਾਂਧੀ ਪਰਿਵਾਰ ਦਾ ਆਸ਼ੀਰਵਾਦ ਪ੍ਰਾਪਤ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਦੇ ਬਾਹਰ ਵਿਜੇ ਮਾਲਿਆ ਨੇ ਦੱਸਿਆ ਸੀ ਕਿ ਉਸਨੇ ਦੇਸ਼ ਛੱਡਣ ਤੋਂ ਪਹਿਲਾਂ ਵਿੱਤੀ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਬੈਂਕਾਂ ਨਾਲ ਮਾਮਲੇ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਬੈਂਕ ਨੇ ਸੈਟਲਮੈਂਟ ਲੈਟਰ 'ਤੇ ਇਤਰਾਜ਼ ਕੀਤਾ ਸੀ। 

ਮਾਲਿਆ ਨੇ ਕਿਹਾ,'ਮੈਂ ਭਾਰਤ ਤੋਂ ਰਵਾਨਾ ਹੋਇਆ, ਕਿਉਂਕਿ ਮੇਰਾ ਜੇਨੇਵਾ ਵਿਚ ਮੁਲਾਕਾਤ ਦਾ ਪ੍ਰੋਗਰਾਮ ਸੀ। ਮਾਲਿਆ ਨੇ ਕਿਹਾ ਕਿ ਆਈ.ਡੀ.ਬੀ.ਆਈ. ਬੈਂਕ ਦੇ ਅਧਿਕਾਰੀ ਕਿੰਗਫਿਸ਼ਰ ਨੂੰ ਹੋਏ ਘਾਟੇ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਬੈਂਕ ਅਧਿਕਾਰੀਆਂ ਦੇ ਈ-ਮੇਲ ਤੋਂ ਇਹ ਗੱਲ ਸਾਬਤ ਹੁੰਦੀ ਹੈ। ਅਜਿਹੇ 'ਚ ਸਰਕਾਰ ਵਲੋਂ ਉਨ੍ਹਾਂ 'ਤੇ ਕੰਪਨੀ ਨੂੰ ਹੋਏ ਘਾਟੇ ਨੂੰ ਛੁਪਾਉਣ ਦਾ ਦੋਸ਼ ਲਗਾਉਣਾ ਬੇਬੁਨਿਆਦ ਹੈ।


Related News