ਰਾਹੁਲ ਗਾਂਧੀ ਛੱਤੀਸਗੜ੍ਹ ਦੌਰੇ 'ਤੇ, ਜਸ਼ਪੁਰ ਸਮੇਤ ਇਨ੍ਹਾਂ ਥਾਵਾਂ 'ਤੇ ਕਰਨਗੇ ਜਨ ਸਭਾ ਨੂੰ ਸੰਬੋਧਨ

Wednesday, Nov 08, 2023 - 10:57 AM (IST)

ਰਾਹੁਲ ਗਾਂਧੀ ਛੱਤੀਸਗੜ੍ਹ ਦੌਰੇ 'ਤੇ, ਜਸ਼ਪੁਰ ਸਮੇਤ ਇਨ੍ਹਾਂ ਥਾਵਾਂ 'ਤੇ ਕਰਨਗੇ ਜਨ ਸਭਾ ਨੂੰ ਸੰਬੋਧਨ

ਨੈਸ਼ਨਲ ਡੈਸਕ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ਤਿੰਨ ਦਿਨਾ ਉੱਤਰਾਖੰਡ ਦੌਰੇ ਤੋਂ ਬਾਅਦ ਹੁਣ ਛੱਤੀਸਗੜ੍ਹ ਦਾ ਰੁਖ ਕਰ ਲਿਆ ਹੈ। ਜਸ਼ਪੁਰ 'ਚ ਅੱਜ ਆਮ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਹੁਲ ਅੰਬਿਕਾਪੁਰ ਲਈ ਰਵਾਨਾ ਹੋਣਗੇ। ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਦਿੱਲੀ ਨਿਕਲ ਜਾਣਗੇ। 

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ PM ਮੋਦੀ ਅੱਜ 3 ਜਨ ਸਭਾਵਾਂ ਨੂੰ ਕਰਨਗੇ ਸੰਬੋਧਨ

ਦੱਸਣਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਦੁਪਹਿਰ 12 ਵਜੇ ਅੰਬਿਕਾਪੁਰ ਹਵਾਈ ਅੱਡੇ ਪਹੁੰਚਣਗੇ। ਦੁਪਹਿਰ 1 ਵਜੇ ਸੰਨਾ ਖੇਡ ਮੈਦਾਨ 'ਚ ਆਮ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਦੁਪਹਿਰ 2.10 ਵਜੇ ਜਸ਼ਪੁਰ ਤੋਂ ਹੈਲੀਕਾਪਟਰ ਵਲੋਂ ਕਤਕਾਲੋ ਅੰਬਿਕਾਪੁਰ ਲਈ ਨਿਕਲ ਜਾਣਗੇ। ਫਿਰ ਦੁਪਹਿਰ 2.40 'ਤੇ ਕਤਕਾਲੋ, ਬਲਾਕ ਅੰਬਿਕਾਪੁਰ, ਜ਼ਿਲ੍ਹਾ ਸਰਗੁਜਾ ਹਵਾਈ ਅੱਡੇ ਪਹੁੰਚ ਕੇ ਆਮ ਸਭਾ ਨੂੰ ਸੰਬੋਧਨ ਕਰਨਗੇ। ਸ਼ਾਮ ਕਰੀਬ 4.40 ਵਜੇ ਰਾਹੁਲ ਅੰਬਿਕਾਪੁਰ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News