ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ ''ਚ ਕੀਤੀ ਪੂਜਾ

Thursday, Oct 17, 2024 - 09:50 AM (IST)

ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ ''ਚ ਕੀਤੀ ਪੂਜਾ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਾਲਮੀਕਿ ਜਯੰਤੀ ਦੇ ਮੌਕੇ 'ਤੇ ਇੱਥੇ ਵਾਲਮੀਕਿ ਮੰਦਰ 'ਚ ਪੂਜਾ ਕੀਤੀ। ਕਾਂਗਰਸ ਪਾਰਟੀ ਨੇ ਦੱਸਿਆ ਕਿ ਰਾਹੁਲ ਗਾਂਧੀ ਸਵੇਰੇ ਮੰਦਰ ਮਾਰਗ 'ਤੇ ਸਥਿਤ ਵਾਲਮੀਕਿ ਮੰਦਰ ਪਹੁੰਚੇ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

PunjabKesari

ਰਾਹੁਲ ਗਾਂਧੀ ਦੀ ਮੰਦਰ ਵਿਚ ਪੂਜਾ ਕਰਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਗਵਾਨ ਵਾਲਮੀਕਿ ਮੰਦਰ ਵਿਚ ਪੂਜਾ ਕਰ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹਾਰਿਸ਼ੀ ਵਾਲਮੀਕਿ ਹਿੰਦੂ ਮਹਾਕਾਵਿਆ ਰਾਮਾਇਣ ਦੇ ਰਚਨਹਾਰੇ ਹਨ ਅਤੇ ਖਾਸ ਤੌਰ 'ਤੇ ਦਲਿਤਾਂ ਵਿਚ ਸਤਿਕਾਰੇ ਜਾਂਦੇ ਹਨ।

PunjabKesari


author

Tanu

Content Editor

Related News