ਰਾਹੁਲ ਗਾਂਧੀ ਨੂੰ ਨਹੀਂ ਮਿਲੀ ਸਹਾਰਨਪੁਰ ਦੌਰੇ ਦੀ ਇਜਾਜ਼ਤ

05/26/2017 3:11:28 PM

ਨਵੀਂ ਦਿੱਲੀ—ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਜਾਤੀ ਸੰਘਰਸ਼ ਨੂੰ ਲੈ ਕੇ ਰਾਜਨੀਤੀ ਰੋਟੀਆਂ ਸੇਕਣ ਦੀ ਮਸ਼ਕ ਸ਼ੁਰੂ ਕਰ ਦਿੱਤੀ ਹੈ। ਇਸ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਹਾਰਨਪੁਰ ਦੌਰੇ ਦੀ ਇਜਾਜ਼ਤ ਨਹੀਂ ਮਿਲੀ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਆਦਿਤਿਆ ਮਿਸ਼ਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਹਾਰਨਪੁਰ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਇਸ ਤੋਂ ਕੁਝ ਦੇਰ ਪਹਿਲਾਂ ਇਹ ਖਬਰ ਆਈ ਸੀ ਕਿ ਰਾਹੁਲ ਗਾਂਧੀ ਸ਼ਨੀਵਾਰ ਨੂੰ ਸ਼ਹਾਰਨਪੁਰ ਦਾ ਦੌਰਾ ਕਰ ਸਕਦੇ ਹਨ, ਪਰ ਮਿਸ਼ਰਾ ਨੇ ਇਸ ਤਰ੍ਹਾਂ ਦੀ ਕਿਸੇ ਵੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਮਾਇਆਵਤੀ ਕੁਝ ਦਿਨ ਪਹਿਲਾਂ ਸਹਾਰਨਪੁਰ ਗਈ ਸੀ, ਉਨ੍ਹਾਂ ਦੇ ਵਾਪਸ ਆਉਂਦੇ ਹੀ ਫਿਰ ਹਿੰਸਾ ਭੜਕ ਗਈ। ਕਈ ਪਾਰਟੀਆਂ ਦੇ ਸਥਾਨਕ ਨੇਤਾ ਜ਼ਿਲੇ 'ਚ ਡੇਰਾ ਜਮਾਏ ਹੋਏ ਹਨ।
ਸਹਾਰਨਪੁਰ 'ਚ ਇਸ ਮਹੀਨੇ ਕਈ ਵਾਰ ਜਾਤੀ ਸੰਘਰਸ਼ ਦੇਖਣ ਨੂੰ ਮਿਲਿਆ। ਕਰੀਬ 40 ਦਿਨ ਪਹਿਲਾਂ ਅੰਬੇਦਕਰ ਜਯੰਤੀ 'ਤੇ ਜੁਲੂਸ ਦੌਰਾਨ ਹਿੰਸਾ ਭੜਕ ਗਈ ਸੀ। ਪੰਜ ਮਈ ਨੂੰ ਦੋ ਭਾਈਚਾਰੇ ਦੇ ਸੰਘਰਸ਼ 'ਚ ਇਕ ਵਿਅਕਤੀ ਮਾਰਿਆ ਗਿਆ ਅਤੇ 15 ਹੋਰ ਜ਼ਖਮੀ ਹੋ ਗਏ। ਨੌ ਮਈ ਨੂੰ ਕਰੀਬ ਦਰਜਨ ਭਰ ਪੁਲਸ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ 12 ਪੁਲਸ ਕਰਮਚਾਰੀ ਜ਼ਖਮੀ ਹੋ ਗਏ, ਜਦਕਿ 23 ਮਈ ਨੂੰ ਇਕ ਹੋਰ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਦੋ ਹੋਰ ਨੂੰ ਜ਼ਖਮੀ ਕਰ ਦਿੱਤਾ ਗਿਆ। ਉਸ ਦੇ ਬਾਅਦ ਸਰਕਾਰ ਨੇ ਐਸ.ਐਸ.ਪੀ. ਵੱਲੋਂ ਜ਼ਿਲਾ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਜਦਕਿ ਕਮਿਸ਼ਨਰ ਅਤੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਦੇ ਤਬਾਦਲੇ ਕਰ ਦਿੱਤੇ। 


Related News