ਮੇਰੇ ਸਵਾਲਾਂ ਤੋਂ ਡਰਨ ਦੀ ਬਜਾਏ ਨੌਜਵਾਨਾਂ ਦੇ ਜਵਾਬ ਦੇਣ ਸੀਤਾਰਮਨ : ਰਾਹੁਲ

02/03/2020 1:43:41 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੋਜ਼ਗਾਰ ਦੇ ਅੰਕੜੇ ਨਹੀਂ ਦੇਣ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਟਿੱਪਣੀ 'ਤੇ ਸੋਮਵਾਰ ਨੂੰ ਕਿਹਾ ਕਿ ਸਵਾਲਾਂ ਤੋਂ ਡਰਨ ਦੀ ਬਜਾਏ, ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਡਿਸਚਾਰਜ ਕਰਦੇ ਹੋਏ ਰੋਜ਼ਗਾਰ 'ਤੇ ਨੌਜਵਾਨਾਂ ਨੂੰ ਜਵਾਬ ਦੇਣਾ ਚਾਹੀਦਾ। ਕਾਂਗਰਸ ਨੇਤਾ ਨੇ ਇਹ ਬਿਆਨ ਸੀਤਾਰਮਨ ਦੀ ਉਸ ਟਿੱਪਣੀ 'ਤੇ ਕੀਤੀ ਹੈ, ਜਿਸ 'ਚ ਰੋਜ਼ਗਾਰ ਦਾ ਅੰਕੜਾ ਨਹੀਂ ਦੱਸਣ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਸੀ,''ਮੰਨ ਲਵੋ ਮੈਂ ਇਕ ਅੰਕੜਾ ਬੋਲ ਦੇਵਾਂ- ਇਕ ਕਰੋੜ, ਫਿਰ ਰਾਹੁਲ ਗਾਂਧੀ ਪੁੱਛਣਗੇ ਕਿ ਇਕ ਕਰੋੜ ਨੌਕਰੀਆਂ ਦਾ ਕੀ ਹੋਇਆ, ਇਸ ਲਈ ਨਹੀਂ ਦੱਸਿਆ।'' ਰਾਹੁਲ ਨੇ ਟਵੀਟ ਕਰ ਕੇ ਜਵਾਬ ਦਿੱਤਾ,''ਵਿੱਤ ਮੰਤਰੀ ਜੀ, ਮੇਰੇ ਸਵਾਲਾਂ ਤੋਂ ਨਾ ਡਰੋ। ਮੈਂ ਇਹ ਸਵਾਲ ਦੇਸ਼ ਦੇ ਨੌਜਵਾਨਾਂ ਵਲੋਂ ਪੁੱਛ ਰਿਹਾ ਹਾਂ, ਜਿਨ੍ਹਾਂ ਨੂੰ ਜਵਾਬ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਅਤੇ ਤੁਹਾਡੀ ਸਰਕਾਰ ਉਨ੍ਹਾਂ ਨੂੰ ਰੋਜ਼ਗਾਰ ਦੇਣ 'ਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ।''

PunjabKesariਪਾਰਟੀ ਨੇ ਇਸ ਸਵਾਲ ਦਾ ਜਵਾਬ ਨਹੀਂ ਦੇਣ ਨੂੰ ਸ਼੍ਰੀਮਤੀ ਸੀਤਾਰਮਨ ਦੀ ਨਾਕਾਮਯਾਬੀ ਦੱਸਿਆ ਅਤੇ ਕਿਹਾ,''ਜੋ ਨਾਕਾਮ ਹੁੰਦੇ ਹਨ, ਉਹ ਸਵਾਲਾਂ ਤੋਂ ਡਰਦੇ ਹਨ। ਰਾਹੁਲ ਗਾਂਧੀ ਤੁਹਾਡੇ ਤੋਂ ਸਵਾਲ ਪੁੱਛਦੇ ਰਹਿਣਗੇ, ਭਾਵੇਂ ਉਹ ਬੇਰੋਜ਼ਗਾਰ ਨੌਜਵਾਨਾਂ ਦਾ ਦਰਦ ਹੋਵੇ, ਕਿਸਾਨਾਂ ਦੀ ਬਦਹਾਲੀ ਹੋਵੇ, ਮਹਿਲਾ ਸੁਰੱਖਿਆ ਦਾ ਮਾਮਲਾ ਹੋਵੇ। ਅਸੀਂ ਤੁਹਾਨੂੰ ਮਨਮਾਨੀ ਨਹੀਂ ਕਰਨ ਦੇਵਾਂਗੇ। ਉਂਝ... ਤੁਹਾਡਾ ਡਰ ਤੁਹਾਡੀ ਅਸਫ਼ਲਤਾ ਨੂੰ ਦਰਸਾਉਂਦਾ ਹੈ।'' ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਤੰਜ਼ ਕੀਤਾ ਅਤੇ ਕਿਹਾ ਵਿੱਤ ਮੰਤਰੀ ਰਾਹੁਲ ਗਾਂਧੀ ਦੇ ਸਵਾਲ ਤੋਂ ਡਰਦੀ ਹੈ। ਉਨ੍ਹਾਂ ਨੇ ਕਿਹਾ,''ਅੰਕੜਿਆਂ ਤੋਂ ਵਿੱਤ ਮੰਤਰੀ ਜੀ ਦਾ ਡਰ ਸਹੀ ਹੈ। ਨਿਰਮਲਾ ਜੀ, ਰਾਹੁਲ ਜੀ ਦੇ ਸਵਾਲ ਪੁੱਛਣ ਦੇ ਡਰ ਨਾਲ ਤੁਹਾਡੇ ਅੰਕੜੇ ਦੱਸਣੇ ਹੀ ਛੱਡ ਦਿੱਤੇ। ਅਸਲੀਅਤ ਇਹ ਹੈ ਕਿ ਤੁਹਾਡੇ ਕੋਲ ਉਪਲੱਬਧੀਆਂ ਦੇ ਨਾਂ ਸਿਰਫ਼ ਬਿਆਨਬਾਜ਼ੀ ਹੈ। ਅੰਕੜਿਆਂ ਤੋਂ ਡਰ ਨਹੀਂ ਲੱਗਦਾ, ਸਾਹਿਬ। ਸੱਚਾਈ ਤੋਂ ਡਰ ਲੱਗਦਾ ਹੈ। ਕਿਉਂ ਨਿਰਮਲਾ ਜੀ।''


DIsha

Content Editor

Related News