ਰਾਹੁਲ ਗਾਂਧੀ ਦਾ PM ਮੋਦੀ ''ਤੇ ਤੰਜ, ਕਿਹਾ- ''ਖਰਚਿਆਂ ''ਤੇ ਵੀ ਚਰਚਾ'' ਹੋਣੀ ਚਾਹੀਦੀ ਹੈ
Thursday, Apr 08, 2021 - 11:40 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ 'ਤੇ ਤੰਜ ਕੱਸਿਆ ਹੈ। ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ 'ਖਰਚਿਆਂ 'ਤੇ ਵੀ ਚਰਚਾ' ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਪੈਟਰੋਲ-ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਚਰਚਾ ਕਿਉਂ ਨਹੀਂ ਕਰਦੇ?
ਇਹ ਵੀ ਪੜ੍ਹੋ : PM ਮੋਦੀ ਦੀ ‘ਪ੍ਰੀਖਿਆ ਪੇ ਚਰਚਾ’ ਜਾਰੀ, ਵਿਦਿਆਰਥੀਆਂ ਨੂੰ ਦਿੱਤਾ ਟੈਨਸ਼ਨ ਫ੍ਰੀ ਦਾ ਮੰਤਰ
ਰਾਹੁਲ ਨੇ ਇਕ ਖ਼ਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਕੇਂਦਰ ਸਰਕਾਰ ਦੀ ਟੈਕਸ ਵਸੂਲੀ ਕਾਰਨ ਗੱਡੀ 'ਚ ਪੈਟਰੋਲ-ਡੀਜ਼ਲ ਭਰਵਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਫਿਰ ਪ੍ਰਧਾਨ ਮੰਤਰੀ ਇਸ 'ਤੇ ਚਰਚਾ ਕਿਉਂ ਨਹੀਂ ਕਰਦੇ? ਖਰਚਿਆਂ 'ਤੇ ਵੀ ਹੋ ਚਰਚਾ!'' ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ 'ਪ੍ਰੀਖਿਆ ਪੇ ਚਰਚਾ' ਦੇ ਤਾਜ਼ਾ ਐਡੀਸ਼ਨ 'ਚ ਡਿਜ਼ੀਟਲ ਮਾਧਿਅਮ ਨਾਲ ਵਿਦਿਆਰਥੀਆਂ, ਅਧਿਆਪਾਕਾਂ ਅਤੇ ਮਾਤਾ-ਪਿਤਾ ਨਾਲ ਗੱਲ ਕੀਤੀ। ਇਸ 'ਚ ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਵਿਦਿਆਰਥੀਆਂ ਦੇ ਜੀਵਨ 'ਚ ਆਖ਼ਰੀ ਮੁਕਾਮ ਨਹੀਂ, ਸਗੋਂ ਇਕ ਛੋਟਾ ਜਿਹਾ ਪੜਾਅ ਹੁੰਦਾ ਹੈ, ਇਸ ਲਈ ਮਾਤਾ-ਪਿਤਾ ਜਾਂ ਅਧਿਆਪਕਾਂ ਨੂੰ ਬੱਚਿਆਂ 'ਤੇ ਦਬਾਅ ਨਹੀਂ ਬਣਾਉਣਾ ਚਾਹੀਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ