ਅਸੀਂ ਪੀ.ਐੱਮ. ਮੋਦੀ ਨੂੰ ਹਿੰਸਾ ਨਾਲ ਨਹੀਂ ਪਿਆਰ ਨਾਲ ਹਰਾਵਾਂਗੇ : ਰਾਹੁਲ ਗਾਂਧੀ

04/16/2019 12:37:44 PM

ਕੋਲੱਮ— ਕੇਰਲ ਦੇ ਕੋਲੱਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ,''ਨਰਿੰਦਰ ਮੋਦੀ ਦੇਸ਼ ਤੋਂ ਕਾਂਗਰਸ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਅਸੀਂ ਪੀ.ਐੱਮ. ਮੋਦੀ ਨੂੰ ਚੋਣਾਂ 'ਚ ਹਰਾਵਾਂਗੇ ਪਰ ਉਨ੍ਹਾਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਨਹੀਂ ਕਰਾਂਗੇ ਅਤੇ ਨਾ ਹੀ ਹਿੰਸਾ ਉਨ੍ਹਾਂ ਵਿਰੁੱਧ ਹਿੰਸਾ ਕਰਾਂਗੇ। ਅਸੀਂ ਤੁਹਾਨੂੰ ਪਿਆਰ ਨਾਲ ਗਲਤ ਸਾਬਤ ਕਰਾਂਗੇ।'' ਰਾਹੁਲ ਨੇ ਕਿਹਾ,''ਮੈਂ ਹਮੇਸ਼ਾ ਅਮੇਠੀ ਤੋਂ ਲੋਕ ਸਭਾ ਚੋਣਾਂ ਲੜਦਾ ਹਾਂ ਪਰ ਇਸ ਵਾਰ ਦੱਖਣੀ ਰਾਜ ਨੂੰ ਸੰਦੇਸ਼ ਦੇਣ ਲਈ ਵਾਇਨਾਡ ਤੋਂ ਚੋਣਾਂ ਲੜ ਰਿਹਾ ਹਾਂ। ਉਨ੍ਹਾਂ ਨੇ ਕਿਹਾ ਭਾਜਪਾ ਅਤੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਇਸ ਦੇਸ਼ ਨੂੰ ਸੰਕਟ 'ਚ ਪਾ ਰਹੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਦੇਸ਼ 'ਚ ਸਿਰਫ ਲੋਕਾਂ ਦਾ ਰਾਜ ਹੋਵੇ।'' ਰਾਹੁਲ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ 'ਚ ਹਰ ਵਿਅਕਤੀ ਦੀ ਆਵਾਜ਼ ਨੂੰ ਸੁਣਿਆ ਜਾਵੇ ਪਰ ਭਾਜਪਾ ਅਤੇ ਆਰ.ਐੱਸ.ਐੱਸ. ਸਿਰਫ ਨਾਗਪੁਰ ਤੋਂ ਦੇਸ਼ ਨੂੰ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਜੇਕਰ ਤੁਸੀਂ ਉਨ੍ਹਾਂ ਦੀ ਗੱਲ ਮੰਨੋਗੇ ਤਾਂ ਅਸੀਂ ਤੁਹਾਨੂੰ ਨਸ਼ਟ ਕਰ ਦੇਵਾਂਗੇ।''

ਕੇਰਲ ਹਮੇਸ਼ਾ ਦਿੰਦਾ ਪਿਆਰ ਦਾ ਸੰਦੇਸ਼
ਰਾਹੁਲ ਨੇ ਕਿਹਾ ਕਿ ਕੇਰਲ ਹਮੇਸ਼ਾ ਪਿਆਰ ਦਾ ਸੰਦੇਸ਼ ਦਿੰਦਾ ਹੈ, ਇੱਥੇ ਜ਼ਿਆਦਾ ਗਿਣਤੀ 'ਚ ਪੜ੍ਹੇ-ਲਿਖੇ ਲੋਕ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਕਈ ਵਾਅਦੇ ਕੀਤੇ ਪਰ ਉਹ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ। ਇਨ੍ਹਾਂ 'ਚ 2 ਕਰੋੜ ਨੌਕਰੀਆਂ, ਕਿਸਾਨਾਂ ਨੂੰ ਚੰਗੀ ਰਕਮ, ਭ੍ਰਿਸ਼ਟਾਚਾਰ ਤੋਂ ਛੁਟਕਾਰਾ ਸ਼ਾਮਲ ਹੈ। ਪੀ.ਐੱਮ. ਨੇ ਕਦੇ ਵੀ ਕੇਰਲ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਨਾ ਹੀ ਕਿਸੇ ਦੇ ਖਾਤੇ 'ਚ 15 ਲੱਖ ਰੁਪਏ ਪਾਏ ਹਨ ਪਰ ਅਸੀਂ ਨਿਆਂ ਯੋਜਨਾ ਦੇ ਅਧੀਨ ਗਰੀਬਾਂ ਦੇ ਖਾਤੇ 'ਚ 72 ਹਜ਼ਾਰ ਰੁਪਏ ਪਾਵਾਂਗੇ।

ਸੱਤਾ 'ਚ ਆਏ ਤਾਂ ਕਾਰੋਬਾਰੀਆਂ ਲਈ ਹੋਵੇਗਾ ਆਸਾਨ ਮਾਹੌਲ
ਨੋਟਬੰਦੀ ਦੇ ਮੁੱਦੇ 'ਤੇ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਕਰ ਕੇ ਦੇਸ਼ ਦੇ ਛੋਟੇ ਕਾਰੋਬਾਰੀਆਂ ਦੀ ਜੇਬ 'ਤੇ ਸੱਟ ਮਾਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਗੱਬਰ ਸਿੰਘ ਟੈਕਸ (ਜੀ.ਐੱਸ.ਟੀ.) ਲਾਗੂ ਕੀਤਾ, ਜਿਸ ਕਾਰਨ ਕਾਰੋਬਾਰ ਨੂੰ ਨੁਕਸਾਨ ਹੋਇਆ। ਅਸੀਂ ਸੱਤਾ 'ਚ ਆਉਣ ਤੋਂ ਬਾਅਦ ਕਾਰੋਬਾਰੀਆਂ ਲਈ ਆਸਾਨ ਮਾਹੌਲ ਬਣਾਵਾਂਗੇ। ਜ਼ਿਕਰਯੋਗ ਹੈ ਕਿ ਕੇਰਲ 'ਚ 23 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ, ਇੱਥੇ ਦੀਆਂ ਸਾਰੀਆਂ 20 ਸੀਟਾਂ 'ਤੇ ਇਕੱਠੇ ਹੀ ਵੋਟਿੰਗ ਹੋਵੇਗੀ। ਕਾਂਗਰਸ ਪ੍ਰਧਾਨ ਨੇ ਇਸ ਵਾਰ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹ ਵਾਇਨਾਡ ਦੇ ਨਾਲ-ਨਾਲ ਅਮੇਠੀ ਤੋਂ ਵੀ ਚੋਣ ਲੜ ਰਹੇ ਹਨ।


DIsha

Content Editor

Related News