ਦੇਸ਼ ਕੋਰੋਨਾ ਮੌਤ ਦਰ ''ਚ ਅੱਗੇ ਅਤੇ ਵਿਕਾਸ ਦਰ ''ਚ ਪਿੱਛੇ: ਰਾਹੁਲ ਗਾਂਧੀ

Thursday, Nov 19, 2020 - 11:45 AM (IST)

ਦੇਸ਼ ਕੋਰੋਨਾ ਮੌਤ ਦਰ ''ਚ ਅੱਗੇ ਅਤੇ ਵਿਕਾਸ ਦਰ ''ਚ ਪਿੱਛੇ: ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਯਾਨੀ ਕਿ ਅੱਜ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦਾ ਰਿਪੋਰਟ ਕਾਰਡ ਇਹ ਹੈ ਕਿ ਭਾਰਤ ਕੋਰੋਨਾ ਵਾਇਰਸ ਨਾਲ ਸਬੰਧਤ ਮੌਤ ਦਰ ਦੇ ਮਾਮਲੇ ਵਿਚ ਕਈ ਏਸ਼ੀਆਈ ਦੇਸ਼ਾਂ ਤੋਂ ਅੱਗੇ ਹੈ ਅਤੇ ਵਿਕਾਸ ਦਰ 'ਚ ਪਿੱਛੇ ਹੈ। 

PunjabKesari
ਰਾਹੁਲ ਗਾਂਧੀ ਨੇ ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਕੌਸ਼ਿਕ ਬਸੂ ਵਲੋਂ ਇਕੱਠੇ ਕੀਤੇ ਅੰਕੜਿਆਂ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਮੋਦੀ ਸਰਕਾਰ ਦਾ ਰਿਪੋਰਟ ਕਾਰਡ: ਕੋਰੋਨਾ ਮੌਤ ਦਰ 'ਚ ਸਭ ਤੋਂ ਅੱਗੇ, ਜੀ. ਡੀ. ਪੀ. ਦਰ 'ਚ ਸਭ ਤੋਂ ਪਿੱਛੇ। ਰਾਹੁਲ ਨੇ ਜੋ ਅੰਕੜੇ ਇਕੱਠੇ ਕੀਤੇ, ਉਸ ਮੁਤਾਬਕ ਚੀਨ, ਬੰਗਲਾਦੇਸ਼, ਇੰਡੋਨੇਸ਼ੀਆ, ਪਾਕਿਸਤਾਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਪ੍ਰਤੀ 10 ਲੱਖ ਆਬਾਦੀ 'ਤੇ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਅੰਕੜਿਆਂ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਜੀ. ਡੀ. ਪੀ. ਵਾਧਾ ਦਰ ਦੇ ਮਾਮਲੇ ਵਿਚ ਭਾਰਤ ਇਨ੍ਹਾਂ ਦੇਸ਼ਾਂ ਤੋਂ ਪਿੱਛੇ ਹੈ।


author

Tanu

Content Editor

Related News