ਮੈਨੂੰ ਲਾਸ਼ਾਂ ਨਾਲ ਫ਼ੋਟੋ ਸਾਂਝੀ ਕਰਨੀ ਚੰਗੀ ਨਹੀਂ ਲੱਗਦੀ, ਦੇਸ਼-ਦੁਨੀਆ ਦੁਖੀ ਹੈ : ਰਾਹੁਲ ਗਾਂਧੀ

Sunday, May 23, 2021 - 06:13 PM (IST)

ਮੈਨੂੰ ਲਾਸ਼ਾਂ ਨਾਲ ਫ਼ੋਟੋ ਸਾਂਝੀ ਕਰਨੀ ਚੰਗੀ ਨਹੀਂ ਲੱਗਦੀ, ਦੇਸ਼-ਦੁਨੀਆ ਦੁਖੀ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ- ਕੋਰੋਨਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਤੰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਹੁਲ ਦੀ ਅਗਵਾਈ 'ਚ ਕਾਂਗਰਸ ਦੇ ਨੇਤਾਵਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਈ ਟਵੀਟ ਕੀਤੇ ਹਨ।

PunjabKesariਰਾਹੁਲ ਨੇ ਟਵੀਟ ਕਰ ਕੇ ਲਿਖਿਆ,''ਮੈਨੂੰ ਲਾਸ਼ਾਂ ਦੀ ਫ਼ੋਟੋ ਸਾਂਝੀ ਕਰਨੀ ਚੰਗੀ ਨਹੀਂ ਲੱਗਦੀ। ਦੇਸ਼-ਦੁਨੀਆ ਫ਼ੋਟੋ ਦੇਖ ਕੇ ਦੁਖੀ ਹੈ ਪਰ ਜਿਨ੍ਹਾਂ ਨੇ ਮਜ਼ਬੂਰੀ 'ਚ ਮ੍ਰਿਤਕ ਪਰਿਵਾਰ ਵਾਲਿਆਂ ਨੂੰ ਗੰਗਾ ਕਿਨਾਰੇ ਛੱਡ ਦਿੱਤਾ, ਉਨ੍ਹਾਂ ਦਾ ਦਰਦ ਵੀ ਸਮਝਣਾ ਹੋਵੇਗਾ-ਗਲਤੀ ਉਨ੍ਹਾਂ ਦੀ ਨਹੀਂ ਹੈ। ਇਸ ਦੀ ਜ਼ਿੰਮੇਵਾਰੀ ਸਮੂਹਿਕ ਨਹੀਂ, ਸਿਰਫ਼ ਕੇਂਦਰ ਸਰਕਾਰ ਦੀ ਹੈ।'' ਇਕ ਹੋਰ ਟਵੀਟ 'ਚ ਰਾਹੁਲ ਨੇ ਕਿਹਾ,''ਇਕ ਤਾਂ ਮਹਾਮਾਰੀ, ਉਸ 'ਤੇ ਪ੍ਰਧਾਨ ਹੰਕਾਰੀ!'' ਐੱਸ.ਆਈ.ਆਈ. ਨੇ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਸਟਾਕ, ਡਬਲਿਊ.ਐੱਚ.ਓ. ਦੀ ਗਾਈਡਲਾਈਨਜ਼ ਦਾ ਧਿਆਨ ਰੱਖੇ ਬਿਨਾਂ ਕੋਰੋਨਾ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ।

PunjabKesari

ਇਸ ਤੋਂ ਪਹਿਲਾਂ ਰਾਹੁਲ ਨੇ ਟਵੀਟ ਕੀਤਾ ਸੀ ਕਿ ਮਗਰਮੱਛ ਨਿਰਦੋਸ਼ ਹੈ, ਉਨ੍ਹਾਂ ਦੀ ਇਹ ਟਿੱਪਣੀ ਵਾਰਾਣਸੀ 'ਚ ਸਿਹਤ ਕਾਮਿਆਂ ਨਾਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਭਾਵੁਕ ਹੋਣ ਤੋਂ ਬਾਅਦ ਆਈ ਸੀ। ਉੱਥੇ ਹੀ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਜੈਰਾਮ ਨੇ ਟਵਿੱਟਰ 'ਤੇ ਲਿਖਿਆ ਕਿ ਸਰਕਾਰ ਨੇ ਜਨਵਰੀ 2021 'ਚ ਦਾਅਵਾ ਕੀਤਾ ਸੀ ਕਿ ਜੁਲਾਈ ਅੰਤ ਤੱਕ 30 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ ਪਰ 22 ਮਈ ਦੀ ਅਸਲੀਅਤ ਦੱਸਦੀ ਹੈ ਕਿ ਸਿਰਫ਼ 4.1 ਕਰੋੜ ਲੋਕਾਂ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ ਲੱਗ ਸਕੀਆਂ ਹਨ।


author

DIsha

Content Editor

Related News