ਕੋਰੋਨਾ ਤੋਂ ਆਪਣੀ ਜਾਨ ਖ਼ੁਦ ਬਚਾਓ, ਕਿਉਂਕਿ PM ਮੋਦੀ ਮੋਰ ਨਾਲ ਰੁਝੇ ਹਨ : ਰਾਹੁਲ ਗਾਂਧੀ

09/14/2020 11:31:50 AM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ 'ਹੰਕਾਰ ਕਾਰਨ' ਇਹ ਮਹਾਮਾਰੀ ਦੇਸ਼ 'ਚ ਫੈਲ ਗਈ ਹੈ। ਰਾਹੁਲ ਨੇ ਇਕ ਟਵੀਟ 'ਚ ਲਿਖਿਆ,''ਕੋਰੋਨਾ ਇਨਫੈਕਸ਼ਨ ਦੇ ਅੰਕੜੇ ਇਸ ਹਫ਼ਤੇ 50 ਲੱਖ ਅਤੇ ਹੋਰ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਪਾਰ ਕਰ ਜਾਵੇਗੀ। ਬਿਨਾਂ ਯੋਜਨਾ ਬਣਾਏ ਤਾਲਾਬੰਦੀ ਇਕ ਵਿਅਕਤੀ ਦੇ ਹੰਕਾਰ ਦੀ ਦੇਣ ਹੈ, ਜਿਸ ਨਾਲ ਕੋਰੋਨਾ ਦੇਸ਼ ਭਰ 'ਚ ਫੈਲ ਗਿਆ।''

PunjabKesariਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਕੋਵਿਡ-19 ਨੂੰ ਗੰਭੀਰਤਾ ਨਾਲ ਨਹੀਂ ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਮੋਦੀ ਸਰਕਾਰ ਨੇ ਆਤਮਨਿਰਭਰ ਬਣੋ ਯਾਨੀ ਆਪਣੀ ਜਾਨ ਖ਼ੁਦ ਹੀ ਬਚਾ ਲਵੋ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨਾਲ ਰੁਝੇ ਹਨ।'' ਉਨ੍ਹਾਂ ਦਾ ਇਸ਼ਾਰਾ ਸ਼੍ਰੀ ਮੋਦੀ ਵਲੋਂ ਪਿਛਲੇ ਦਿਨੀਂ ਸਾਂਝੀ ਕੀਤੀ ਗਈ ਉਸ ਵੀਡੀਓ ਵੱਲ ਸੀ, ਜਿਸ 'ਚ ਪ੍ਰਧਾਨ ਮੰਤਰੀ ਮੋਰ ਨੂੰ ਦਾਣਾ ਖੁਆਉਂਦੇ ਦਿੱਸ ਰਹੇ ਹਨ। ਉਨ੍ਹਾਂ ਨੇ ਇਕ ਕਵਿਤਾ ਲਿਖ ਕੇ ਇਹ ਵੀਡੀਓ ਸਾਂਝੀ ਕੀਤੀ ਸੀ।


DIsha

Content Editor

Related News