ਪ੍ਰਧਾਨ ਮੰਤਰੀ ਨੇ ''ਭਾਰਤ ਮਾਤਾ ਦਾ ਇਕ ਟੁੱਕੜਾ'' ਚੀਨ ਨੂੰ ਦਿੱਤਾ : ਰਾਹੁਲ ਗਾਂਧੀ

Friday, Feb 12, 2021 - 10:11 AM (IST)

ਪ੍ਰਧਾਨ ਮੰਤਰੀ ਨੇ ''ਭਾਰਤ ਮਾਤਾ ਦਾ ਇਕ ਟੁੱਕੜਾ'' ਚੀਨ ਨੂੰ ਦਿੱਤਾ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਭਾਰਤ ਮਾਤਾ ਦਾ ਇਕ ਟੁੱਕੜਾ' ਚੀਨ ਨੂੰ ਦੇ ਦਿੱਤਾ। ਉਨ੍ਹਾਂ ਇਹ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਚੀਨ ਦੇ ਸਾਹਮਣੇ ਝੁੱਕ ਗਏ ਅਤੇ ਉਨ੍ਹਾਂ ਨੇ ਫ਼ੌਜੀਆਂ ਦੀ ਸ਼ਹਾਦਤ ਨਾਲ ਵਿਸ਼ਵਾਸਘਾਤ ਕੀਤਾ ਹੈ। ਕਾਂਗਰਸ ਨੇਤਾ ਨੇ ਕਿਹਾ,''ਵੀਰਵਾਰ ਨੂੰ ਰੱਖਿਆ ਮੰਤਰੀ ਨੇ ਦੋਹਾਂ ਸਦਨਾਂ 'ਚ ਬਿਆਨ ਦਿੱਤਾ। ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ ਇਹ ਹੈ ਕਿ ਇਸ ਗਤੀਰੋਧ ਦੇ ਸ਼ੁਰੂਆਤ ਤੋਂ ਹੀ ਭਾਰਤ ਦਾ ਇਹ ਰੁਖ ਰਿਹਾ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ ਪਰ ਰੱਖਿਆ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਅਸੀਂ ਫਿੰਗਰ 4 ਤੋਂ ਫਿੰਗਰ 3 ਤੱਕ ਆ ਗਏ।'' ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨੇ ਭਾਰਤੀ ਸਰਹੱਦ ਚੀਨ ਨੂੰ ਕਿਉਂ ਦਿੱਤੀ? ਇਸ ਦਾ ਜਵਾਬ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਦੇਣਾ ਹੈ। ਦੇਪਸਾਂਗ ਇਲਾਕੇ 'ਚ ਚੀਨ ਸਾਡੀ ਸਰਹੱਦ ਅੰਦਰ ਆਇਆ ਹੈ। ਇਸ ਬਾਰੇ ਰੱਖਿਆ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ।''

ਇਹ ਵੀ ਪੜ੍ਹੋ : ਰਾਜ ਸਭਾ ’ਚ ਬੋਲੇ ਰਾਜਨਾਥ ਸਿੰਘ- ‘ਪੈਂਗੋਂਗ ਝੀਲ’ ਨੂੰ ਲੈ ਕੇ ਚੀਨ ਨਾਲ ਹੋਇਆ ਸਮਝੌਤਾ

ਰਾਹੁਲ ਗਾਂਧੀ ਨੇ ਦਾਅਵਾ ਕੀਤਾ,''ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਵਿੱਤਰ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ, ਉਨ੍ਹਾਂ ਨੇ ਭਾਰਤ ਮਾਤਾ ਦਾ ਇਕ ਟੁੱਕੜਾ ਚੀਨ ਨੂੰ ਦੇ ਦਿੱਤਾ ਹੈ।'' ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸੰਸਦ ਦੇ ਦੋਹਾ ਸਦਨਾਂ ਨੂੰ ਦੱਸਿਆ ਕਿ ਚੀਨ ਨਾਲ ਪੈਂਗੋਗ ਝੀਲ ਦੇ ਉੱਤਰ ਅਤੇ ਦੱਖਣ ਕਿਨਾਰਿਆਂ 'ਤੇ ਫ਼ੌਜੀਆਂ ਦੇ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ ਅਤੇ ਭਾਰਤ ਨੇ ਇਸ ਗੱਲਬਾਤ 'ਚ ਕੁਝ ਵੀ ਗਵਾਇਆ ਨਹੀਂ ਹੈ। ਰਾਜਨਾਥ ਨੇ ਕਿਹਾ ਕਿ ਪੈਂਗੋਗ ਝੀਲ ਖੇਤਰ 'ਚ ਚੀਨ ਨਾਲ ਫ਼ੌਜੀਆਂ ਦੇ ਪਿੱਛੇ ਹਟਣ ਦਾ ਸਮਝੌਤਾ ਹੋਇਆ ਹੈ, ਉਸ ਅਨੁਸਾਰ ਦੋਵੇਂ ਪੱਖ ਮੋਹਰੀ ਤਾਇਨਾਤੀ ਚਰਨਬੱਧ, ਤਾਲਮੇਲ ਤਰੀਕੇ ਨਾਲ ਹਟਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਵੀ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਤਾਇਨਾਤੀ ਅਤੇ ਗਸ਼ਤੀ ਬਾਰੇ ਕੁਝ ਪੈਂਡਿੰਗ ਮੁੱਦੇ ਬਚੇ ਹੋਏ ਹਨ, ਜਿਨ੍ਹਾਂ ਨੂੰ ਅੱਗੇ ਦੀ ਗੱਲਬਾਤ 'ਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਲੋਕ ਸਭਾ ’ਚ ਬੋਲੇ ਪੀ. ਐੱਮ. ਮੋਦੀ- ‘ਅੰਦੋਲਨਕਾਰੀ ਅਤੇ ਅੰਦੋਲਨਜੀਵੀਆਂ ’ਚ ਫ਼ਰਕ ਸਮਝਣਾ ਜ਼ਰੂਰੀ’


author

DIsha

Content Editor

Related News