ਰਾਹੁਲ ਗਾਂਧੀ ਦਾ ਮੋਦੀ ''ਤੇ ਇਕ ਹੋਰ ਦੋਸ਼, ਕਿਹਾ- ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਸਾਡੀ ਫੌਜ ''ਤੇ ਭਰੋਸਾ
Sunday, Aug 16, 2020 - 12:53 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਐਤਵਾਰ ਨੂੰ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਫੌਜ ਦੀ ਬਹਾਦਰੀ ਅਤੇ ਸਮਰੱਥਾ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਨੇ ਕਿਹਾ,''ਸਾਰਿਆਂ ਨੂੰ ਭਾਰਤੀ ਫੌਜ ਦੀ ਸਮਰੱਥਾ ਅਤੇ ਬਹਾਦਰੀ 'ਤੇ ਭਰੋਸਾ ਹੈ। ਸਿਵਾਏ ਪ੍ਰਧਾਨ ਮੰਤਰੀ ਦੇ, ਜਿਨ੍ਹਾਂ ਦੀ ਕਾਇਰਤਾ ਨੇ ਹੀ ਚੀਨ ਨੂੰ ਸਾਡੀ ਜ਼ਮੀਨ ਲੈਣ ਦਿੱਤੀ। ਜਿਨ੍ਹਾਂ ਦਾ ਝੂਠ ਯਕੀਨੀ ਕਰੇਗਾ ਕਿ ਉਹ ਚੀਨ ਕੋਲ ਹੀ ਰਹੇਗੀ।''
ਦੱਸਣਯੋਗ ਹੈ ਕਿ ਭਾਰਤ-ਚੀਨ ਚੱਲ ਰਹੇ ਵਿਵਾਦ ਲਈ ਰਾਹੁਲ ਗਾਂਧੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਦਾ ਨਤੀਜਾ ਹੈ ਕਿ ਉਹ ਆਏ ਦਿਨ ਸਰਕਾਰ 'ਤੇ ਹਮਲਾ ਬੋਲ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਭਾਰਤ ਸਰਕਾਰ ਲੱਦਾਖ 'ਚ ਚੀਨੀ ਇਰਾਦਿਆਂ ਦਾ ਸਾਹਮਣਾ ਕਰਨ ਤੋਂ ਡਰੀ ਰਹੀ ਹੈ। ਜ਼ਮੀਨੀ ਹਕੀਕਤ ਸੰਕੇਤ ਦੇ ਰਹੀ ਹੈ ਕਿ ਚੀਨ ਤਿਆਰੀ ਕਰ ਰਿਹਾ ਹੈ ਅਤੇ ਮੋਰਚਾ ਸਾਧੇ ਹੈ। ਪ੍ਰਧਾਨ ਮੰਤਰੀ ਦੇ ਵਿਅਕਤੀਗਤ ਸਾਹਸ ਦੀ ਕਮੀ ਅਤੇ ਮੀਡੀਆ ਦੀ ਚੁੱਪੀ ਦੀ ਭਾਰਤ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਹੋਵੇਗੀ।