ਬਿਨਾਂ MSP ਮੁਸੀਬਤ ''ਚ ਬਿਹਾਰ ਦਾ ਕਿਸਾਨ, ਹੁਣ PM ਨੇ ਪੂਰੇ ਦੇਸ਼ ਨੂੰ ਇਸੇ ਖੂਹ ''ਚ ਧੱਕਿਆ : ਰਾਹੁਲ ਗਾਂਧੀ

12/05/2020 10:32:12 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕਿਸਾਨਾਂ ਦੇ ਸਮਰਥਨ 'ਚ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ। ਇਸ ਦੌਰਾਨ ਰਾਹੁਲ ਨੇ ਸ਼ਨੀਵਾਰ ਨੂੰ ਕਿਹਾ ਕਿ ਬਿਨਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਅਤੇ ਏ.ਪੀ.ਐੱਮ.ਸੀ. ਦੇ ਬਿਹਾਰ ਦੇ ਕਿਸਾਨ ਬੇਹੱਦ ਮੁਸੀਬਤ 'ਚ ਹਨ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਇਸੇ ਖੂਹ 'ਚ ਧੱਕ ਦਿੱਤਾ ਹੈ। ਕਾਂਗਰਸ ਨੇਤਾ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ,''ਬਿਹਾਰ ਦਾ ਕਿਸਾਨ ਐੱਮ.ਐੱਸ.ਪੀ.-ਏ.ਪੀ.ਐੱਮ.ਸੀ. ਦੇ ਬਿਨਾਂ ਬੇਹੱਦ ਮੁਸੀਬਤ 'ਚ ਹੈ ਅਤੇ ਹੁਣ ਪੀ.ਐੱਮ. ਨੇ ਪੂਰੇ ਦੇਸ਼ ਨੂੰ ਇਸੇ ਖੂਹ 'ਚ ਧੱਕ ਦਿੱਤਾ ਹੈ। ਅਜਿਹੇ 'ਚ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਸਾਡਾ ਕਰਤੱਵ ਹੈ।''

PunjabKesari

ਇਹ ਵੀ ਪੜ੍ਹੋ : ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਕਿਹਾ ਕਿ ਖੇਤੀਬਾੜੀ ਸੰਬੰਧੀ 'ਕਾਲੇ ਕਾਨੂੰਨਾਂ' ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਤੋਂ ਘੱਟ ਕੁਝ ਵੀ ਸਵੀਕਾਰਨਾ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ। ਉਨ੍ਹਾਂ ਨੇ ਟਵੀਟ ਕੀਤਾ,''ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਪੂਰਨ ਰੂਪ ਨਾਲ ਰੱਦ ਕਰਨ ਤੋਂ ਘੱਟ ਕੁਝ ਵੀ ਸਵੀਕਾਰਨਾ ਭਾਰਤ ਅਤੇ ਉਸ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ।'' ਦੱਸਣਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੱਜ ਯਾਨੀ ਸ਼ਨੀਵਾਰ ਨੂੰ 10ਵੇਂ ਦਿਨ ਵੀ ਵਿਰੋਧ ਜਾਰੀ ਹੈ। ਦਿੱਲੀ ਬਾਰਡਰ 'ਤੇ ਡਟੇ ਕਿਸਾਨ ਸੰਗਠਨਾਂ ਅਤੇ ਸਰਕਾਰ ਦਰਮਿਆਨ ਅੱਜ 5ਵੇਂ ਦੌਰ ਦੀ ਗੱਲਬਾਤ ਹੋਵੇਗੀ। ਵੀਰਵਾਰ ਨੂੰ ਹੋਈ ਚੌਥੇ ਦੇਰ ਦੀ ਗੱਲਬਾਤ 'ਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਕਿਸਾਨ ਸੰਗਠਨ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਲੈਣ 'ਤੇ ਅੜੇ ਹਨ। ਇਸ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਕਾਰ ਛੱਡ ਟਰੈਕਟਰ 'ਤੇ ਬਰਾਤ ਲੈ ਕੇ ਪੁੱਜਿਆ ਲਾੜਾ (ਤਸਵੀਰਾਂ)


DIsha

Content Editor

Related News