ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ 'ਚ ਕਰੋੜਾਂ ਨੌਕਰੀਆਂ ਚਲੀਆਂ ਗਈਆਂ :  ਰਾਹੁਲ ਗਾਂਧੀ

Thursday, Sep 10, 2020 - 01:38 PM (IST)

ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ 'ਚ ਕਰੋੜਾਂ ਨੌਕਰੀਆਂ ਚਲੀਆਂ ਗਈਆਂ :  ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਰੋੜਾਂ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਅਤੇ ਜੀ.ਡੀ.ਪੀ. 'ਚ ਇਤਿਹਾਸਕ ਗਿਰਾਵਟ ਆਈ। ਪਾਰਟੀ ਦੇ 'ਸਪੀਕ ਅਪ ਫ਼ਾਰ ਜੌਬਸ' ਮੁਹਿੰਮ ਦੇ ਅਧੀਨ ਉਨ੍ਹਾਂ ਨੇ ਟਵੀਟ ਕੀਤਾ,''ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਕਰੋੜਾਂ ਨੌਕਰੀਆਂ ਚੱਲੀ ਗਈਆਂ ਅਤੇ ਜੀ.ਡੀ.ਪੀ. 'ਚ ਇਤਿਹਾਸਕ ਗਿਰਾਵਟ ਆਈ। ਇਸ ਨੇ ਭਾਰਤੀ ਨੌਜਵਾਨਾਂ ਦੇ ਭਵਿੱਖ ਨੂੰ ਕੁਚਲ ਦਿੱਤਾ ਹੈ।''

ਕਾਂਗਰਸ ਨੇਤਾ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਰੁਜ਼ਗਾਰ ਦੀ ਮੰਗ ਨਾਲ ਜੁੜੀ ਇਸ ਮੁਹਿੰਮ ਦੇ ਸਮਰਥਨ ਦੀ ਅਪੀਲ ਕਰਦੇ ਹੋਏ ਕਿਹਾ,''ਸਰਕਾਰ ਨੂੰ ਮਜ਼ਬੂਰ ਕਰੋ ਕਿ ਉਹ ਨੌਜਵਾਨਾਂ ਦੀ ਆਵਾਜ਼ ਸੁਣੇ।'' ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਮੁਹਿੰਮ ਦੇ ਅਧੀਨ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਜੀ, ਤੁਸੀਂ ਨੌਜਵਾਨਾਂ ਨੂੰ ਵਰਗਲਾ ਕੇ ਸੱਤਾ ਹਥਿਆਈ ਸੀ। 2 ਕਰੋੜ ਰੁਜ਼ਗਾਰ ਹਰ ਸਾਲ ਦੇਣ ਦਾ ਵਾਅਦਾ ਸੀ। 6 ਸਾਲਾਂ 'ਚ 12 ਕਰੋੜ ਰੁਜ਼ਗਾਰ ਦੇਣਾ ਤਾਂ ਦੂਰ, 14 ਕਰੋੜ ਰੁਜ਼ਗਾਰ ਖੋਹ ਲਏ ਅਤੇ ਭਵਿੱਖ ਹਨ੍ਹੇਰੇ 'ਚ ਹੈ।'' ਉਨ੍ਹਾਂ ਨੇ ਕਿਹਾ,''ਨੌਜਵਾਨ ਹੁਣ ਜਾਗ ਗਿਆ ਹੈ ਅਤੇ ਜਵਾਬ ਮੰਗਦਾ ਹੈ। ਸਿੰਘਾਸਨ ਖਾਲੀ ਕਰੋ, ਨੌਜਵਾਨ ਆਉਂਦਾ ਹੈ।''


author

DIsha

Content Editor

Related News