ਕੇਂਦਰ ਦੀਆਂ ਅਸਫ਼ਲ ਨੀਤੀਆਂ ਕਾਰਨ ਪ੍ਰਵਾਸੀ ਫਿਰ ਪਲਾਇਨ ਨੂੰ ਮਜ਼ਬੂਰ : ਰਾਹੁਲ ਗਾਂਧੀ
Saturday, Apr 10, 2021 - 12:46 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਅਸਫ਼ਲ ਨੀਤੀਆਂ ਕਾਰਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁੜ ਤੋਂ ਪਲਾਇਨ ਕਰਨ ਨੂੰ ਮਜ਼ਬੂਰ ਹਨ ਪਰ ਇਸ 'ਹੰਕਾਰੀ ਸਰਕਾਰ' ਨੂੰ ਚੰਗੇ ਸੁਝਾਵਾਂ ਤੋਂ ਐਲਰਜੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਕੇਂਦਰ ਸਰਕਾਰ ਦੀਆਂ ਅਸਫ਼ਲ ਨੀਤੀਆਂ ਕਾਰਨ ਦੇਸ਼ 'ਚ ਕੋਰੋਨਾ ਦੀ ਭਿਆਨਕ ਦੂਜੀ ਲਹਿਰ ਹੈ ਅਤੇ ਪ੍ਰਵਾਸੀ ਮਜ਼ਦੂਰ ਮੁੜ ਪਲਾਇਨ ਨੂੰ ਮਜ਼ਬੂਰ ਹਨ।''
ਇਹ ਵੀ ਪੜ੍ਹੋ : ਵੈਕਸੀਨ 'ਤੇ ਸਿਆਸਤ ਤੇਜ਼, ਰਾਹੁਲ ਨੇ PM ਮੋਦੀ ਨੂੰ ਚਿੱਠੀ ਲਿਖ ਕੀਤੀ ਇਹ ਮੰਗ
ਕਾਂਗਰਸ ਨੇਤਾ ਨੇ ਕਿਹਾ,''ਟੀਕਾਕਰਨ ਵਧਾਉਣ ਦੇ ਨਾਲ ਹੀ ਇਨ੍ਹਾਂ ਦੇ ਹੱਥ 'ਚ ਰੁਪਏ ਦੇਣਾ ਜ਼ਰੂਰੀ ਹੈ- ਆਮ ਜਨਤਾ ਦੇ ਜੀਵਨ ਅਤੇ ਦੇਸ਼ ਦੀ ਅਰਥਵਿਵਸਥਾ ਦੋਹਾਂ ਲਈ ਪਰ ਹੰਕਾਰੀ ਸਰਕਾਰ ਨੂੰ ਚੰਗੇ ਸੁਝਾਅ ਤੋਂ ਐਲਰਜੀ ਹੈ।'' ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੁਝਾਅ ਦਿੱਤਾ ਸੀ ਕਿ ਕੋਰੋਨਾ ਵਾਇਰਸ ਟੀਕਿਆਂ ਦੀ ਖਰੀਦ ਅਤੇ ਵੰਡ 'ਚ ਸੂਬਿਆਂ ਦੀ ਭੂਮਿਕਾ ਵਧਾਉਣ ਦੇ ਨਾਲ ਹੀ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਟੀਕਾ ਲਗਾਉਣ ਦੀ ਵਿਵਸਥਾ ਕੀਤੀ ਜਾਵੇ ਅਤੇ ਟੀਕੇ ਦੇ ਨਿਰਯਾਤ 'ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਮੁਸ਼ਕਲ ਸਮੇਂ 'ਚ ਗਰੀਬ ਤਬਕਿਆਂ ਨੂੰ ਸਿੱਧੇ ਤੌਰ 'ਤੇ ਆਰਥਿਕ ਮਦਦ ਦਿੱਤੀ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਟੀਕਿਆਂ ਦੀ ਕਮੀ ਗੰਭੀਰ ਸਮੱਸਿਆ, ਸਾਰੇ ਸੂਬਿਆਂ ਦੀ ਬਿਨਾਂ ਪੱਖਪਾਤ ਮਦਦ ਕਰੇ ਕੇਂਦਰ : ਰਾਹੁਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ