ਜਨਮ ਦਿਨ 'ਤੇ ਵਿਸ਼ੇਸ਼: ਮਾਰਸ਼ਲ ਆਰਟ ਐਕਸਪਰਟ ਹਨ ਰਾਹੁਲ ਗਾਂਧੀ

06/19/2019 7:00:19 PM

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਰਾਜਨੀਤੀ ਦੇ ਦਾਅ-ਪੇਚ 'ਚ ਮਾਹਿਰ ਰਾਹੁਲ ਗਾਂਧੀ ਮਾਰਸ਼ਲ ਆਰਟ 'ਚ ਵੀ ਕਾਫੀ ਐਕਸਪਰਟ ਹਨ। ਰਾਹੁਲ ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖਦੇ ਹਨ ਤੇ ਆਪਣੀ ਸਿਹਤ ਨੂੰ ਤੰਦੁਰਸਤ ਰੱਖਣ ਵਾਲੀਆਂ ਉਨ੍ਹਾਂ ਦੀਆਂ ਕਈ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਆਪਣੀ ਮਾਨਸਿਕ ਤੰਦਰੁਸਤੀ ਲਈ ਰਾਹੁਲ ਨਿਯਮਿਤ ਰੂਪ ਨਾਲ ਮੈਡੀਟੇਸ਼ਨ ਸੈਂਟਰ ਜਾਂਦੇ ਹਨ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਵਾਰ ਖੁਦ ਦੱਸਿਆ ਸੀ ਕਿ ਰਾਹੁਲ ਗਾਂਧੀ ਮੈਡੀਟੇਸ਼ਨ ਸੈਂਟਰ ਜਾਣਾ ਨਹੀਂ ਭੁੱਲਦੇ ਹਨ। ਸੁਰਜੇਵਾਲਾ ਮੁਤਾਬਕ ਰਾਹੁਲ ਹਰ ਦੂਜੇ ਦਿਨ ਕਰੀਬ 12 ਕਿਲੋਮੀਟਰ ਚੱਲਦੇ ਹਨ। ਕਈ ਵਾਰ ਤਾਂ ਰਾਹੁਲ ਮਿਡਨਾਈਟ 'ਚ ਵੀ ਰਨਿੰਗ ਲਈ ਨਿਕਲ ਪੈਂਦੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਰਾਹੁਲ ਜੰਕ ਫੂਡ ਤੋਂ ਹਮੇਸ਼ਾ ਦੂਰ ਰਹਿੰਦੇ ਹਨ ਤੇ ਤਾਜ਼ੀਆਂ ਸਬਜ਼ੀਆਂ, ਫਲ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਰਾਹੁਲ ਗਾਂਧੀ ਦਾ ਨਾਮ ਸਾਫ-ਸੁਥਰੇ ਸੁਭਾਅ ਵਾਲੇ ਨੇਤਾਵਾਂ 'ਚ ਗਿਣਿਆ ਜਾਂਦਾ ਹੈ। ਯੋਗ ਗੁਰੂ ਬਾਬਾ ਰਾਮਦੇਵ  ਖੁਦ ਇਸ ਗੱਲ ਨੂੰ ਸਵੀਕਾਰ ਕਰ ਚੁਕੇ ਹਨ ਕਿ ਰਾਹੁਲ ਗਾਂਧੀ ਨਿਯਮਿਤ ਰੂਪ ਨਾਲ ਯੋਗਾ ਕਰਦੇ ਹਨ। ਰਾਹੁਲ ਗਾਂਧੀ ਤੋਂ ਇਲਾਵਾ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦਾ ਵੀ ਯੋਗ ਨਾਲ ਕਾਫੀ ਲਗਾਵ ਹੈ।

PunjabKesari

 


Related News