PM ਮੋਦੀ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਵ੍ਹਾਈਟ ਹਾਊਸ ਦਾ 'ਸੀਕ੍ਰੇਟ' ਦੌਰਾ! ਉੱਠਣ ਲੱਗੇ ਸਵਾਲ

Thursday, Jun 08, 2023 - 10:21 PM (IST)

PM ਮੋਦੀ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਵ੍ਹਾਈਟ ਹਾਊਸ ਦਾ 'ਸੀਕ੍ਰੇਟ' ਦੌਰਾ! ਉੱਠਣ ਲੱਗੇ ਸਵਾਲ

ਇੰਟਰਨੈਸ਼ਨਲ ਡੈਸਕ : ਇਨ੍ਹੀਂ ਦਿਨੀਂ ਰਾਹੁਲ ਗਾਂਧੀ 10 ਦਿਨਾਂ ਦੇ ਅਮਰੀਕਾ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ। ਖ਼ਬਰਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵ੍ਹਾਈਟ ਹਾਊਸ ਦਾ 'ਸੀਕ੍ਰੇਟ' ਦੌਰਾ ਕੀਤਾ ਹੈ। ਹਾਲਾਂਕਿ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਤੇ ਨਾ ਹੀ ਬਾਈਡੇਨ ਪ੍ਰਸ਼ਾਸਨ ਤੇ ਨਾ ਹੀ ਕਾਂਗਰਸ ਪਾਰਟੀ ਨੇ ਕੁਝ ਕਿਹਾ ਹੈ।

ਇਹ ਵੀ ਪੜ੍ਹੋ : 'ਹਰਿਆਣਾ ਮੇਰੀ ਜਨਮ ਭੂਮੀ, ਤੁਸੀਂ ਮੇਰੇ ਰਿਸ਼ਤੇਦਾਰ', ਜੀਂਦ 'ਚ ਤਿਰੰਗਾ ਯਾਤਰਾ ਦੌਰਾਨ ਬੋਲੇ ਅਰਵਿੰਦ ਕੇਜਰੀਵਾਲ

ਟਾਈਮਜ਼ ਆਫ਼ ਇੰਡੀਆ ਸੀਮਾ ਸਿਰੋਹੀ ਮੁਤਾਬਕ ਰਾਹੁਲ ਦੀ ਇਸ ਗੁਪਤ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਰਾਹੁਲ ਦੇ ਵ੍ਹਾਈਟ ਹਾਊਸ ਦੌਰੇ ਦੇ ਸਮੇਂ ਅਤੇ ਇਸ ਦੇ ਆਲੇ-ਦੁਆਲੇ ਦੀਆਂ ਘਟਨਾਵਾਂ ਕਾਰਨ ਸਿਆਸੀ ਅਤੇ ਸੋਸ਼ਲ ਮੀਡੀਆ ਦੇ ਹਲਕਿਆਂ 'ਚ ਕਈ ਗੱਲਾਂ ਘੁੰਮਣ ਲੱਗੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 21 ਤਰੀਕ ਨੂੰ ਅਮਰੀਕਾ ਦੌਰੇ 'ਤੇ ਜਾ ਰਹੇ ਹਨ। ਇਹ ਪ੍ਰਧਾਨ ਮੰਤਰੀ ਦਾ ਪਹਿਲਾ ਰਾਜ ਦੌਰਾ ਹੋਵੇਗਾ। ਇਸ ਦੌਰਾਨ ਉਹ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ ਅਤੇ ਵ੍ਹਾਈਟ ਹਾਊਸ ਵੀ ਜਾਣਗੇ।

ਇਹ ਵੀ ਪੜ੍ਹੋ : ਇਟਲੀ : ਅਦਾਲਤ ਨੇ 18 ਸਾਲ ਪਹਿਲਾਂ ਜਾਨ ਗੁਆ ਚੁੱਕੇ ਨੌਜਵਾਨ ਦੇ ਮਾਪਿਆਂ ਨੂੰ ਦਿੱਤਾ ਇਨਸਾਫ਼, ਇੰਝ ਹੋਈ ਸੀ ਮੌਤ

ਅਮਰੀਕਾ ਦੌਰੇ ਦੌਰਾਨ ਰਾਹੁਲ ਨੇ ਸਿੱਧੇ ਤੌਰ 'ਤੇ ਪੀਐੱਮ ਨਰਿੰਦਰ ਮੋਦੀ, ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਭਾਰਤ 'ਚ ਲੋਕਤੰਤਰ ਦੀ ਸਥਿਤੀ 'ਤੇ ਬਿਆਨਬਾਜ਼ੀ ਕੀਤੀ ਹੈ। ਕੈਲੀਫੋਰਨੀਆ 'ਚ ਉਨ੍ਹਾਂ ਨੇ ਪੀਐੱਮ 'ਤੇ ਤੰਜ ਕੱਸਿਆ ਹੈ। ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ''ਭਾਰਤ ਦੇ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਉਹ ਰੱਬ ਤੋਂ ਵੱਧ ਜਾਣਦੇ ਹਨ। ਉਹ ਰੱਬ ਕੋਲ ਬੈਠ ਕੇ ਦੱਸ ਸਕਦੇ ਹ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਅਜਿਹੇ ਲੋਕਾਂ 'ਚੋਂ ਇਕ ਹਨ।''

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News