ਰਾਹੁਲ ਗਾਂਧੀ ਲੰਡਨ ਲਈ ਹੋਏ ਰਵਾਨਾ, ''ਆਈਡੀਆਜ਼ ਫਾਰ ਇੰਡੀਆ'' ਸੰਮੇਲਨ ''ਚ ਕਰਨਗੇ ਸ਼ਿਰਕਤ

Friday, May 20, 2022 - 01:46 AM (IST)

ਰਾਹੁਲ ਗਾਂਧੀ ਲੰਡਨ ਲਈ ਹੋਏ ਰਵਾਨਾ, ''ਆਈਡੀਆਜ਼ ਫਾਰ ਇੰਡੀਆ'' ਸੰਮੇਲਨ ''ਚ ਕਰਨਗੇ ਸ਼ਿਰਕਤ

ਨਵੀਂ ਦਿੱਲੀ : ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਉੱਚ ਕੋਟੀ ਦੇ ਆਗੂ ਲਗਾਤਾਰ ਪਾਰਟੀ ਛੱਡ ਰਹੇ ਹਨ। ਇਸ ਸੰਕਟ ਦੇ ਵਿਚਾਲੇ ਰਾਹੁਲ ਗਾਂਧੀ ਵੀਰਵਾਰ ਨੂੰ 'ਆਈਡੀਆਜ਼ ਫਾਰ ਇੰਡੀਆ' (Ideas For India) ਨੂੰ ਸੰਬੋਧਨ ਕਰਨ ਲਈ ਲੰਡਨ ਰਵਾਨਾ ਹੋ ਗਏ ਹਨ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਆਈਡੀਆਜ਼ ਫਾਰ ਇੰਡੀਆ' ਸੰਮੇਲਨ 'ਚ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ : ਮਸ਼ਹੂਰ ਹਸਤੀਆਂ ਜਿਨ੍ਹਾਂ ਨੂੰ ਹੋਈ ਜੇਲ੍ਹ, ਪੜ੍ਹੋ ਹੈਰਾਨ ਕਰਨ ਵਾਲੇ ਕਾਰਨ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਹ ਪ੍ਰਵਾਸੀ ਭਾਰਤੀਆਂ ਨਾਲ ਦੇਸ਼ ਦੇ ਵਰਤਮਾਨ ਅਤੇ ਭਵਿੱਖ ਬਾਰੇ ਵੀ ਗੱਲਬਾਤ ਕਰਨਗੇ। 23 ਮਈ ਨੂੰ ਰਾਹੁਲ ਗਾਂਧੀ ਕੈਂਬਰਿਜ ਯੂਨੀਵਰਸਿਟੀ ਵਿੱਚ 'India at 75: ਇਕ ਲਚਕਦਾਰ-ਆਧੁਨਿਕ ਭਾਰਤ ਲਈ ਚੁਣੌਤੀਆਂ ਅਤੇ ਅੱਗੇ ਦਾ ਰਸਤਾ' ਵਿਸ਼ੇ 'ਤੇ ਸੰਬੋਧਨ ਕਰਨਗੇ ਅਤੇ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨਗੇ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਸ਼ੁੱਕਰਵਾਰ ਨੂੰ ਲੰਡਨ 'ਚ 'ਆਈਡੀਆਜ਼ ਫਾਰ ਇੰਡੀਆ' ਪ੍ਰੋਗਰਾਮ ਹੋਣਾ ਹੈ। ਰਾਹੁਲ ਗਾਂਧੀ ਵੀਰਵਾਰ ਸ਼ਾਮ ਨੂੰ ਲੰਡਨ ਪਹੁੰਚੇ। ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਅਤੇ ਪ੍ਰਿਯਾਂਕ ਖੜਗੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਲੰਡਨ ਵਿੱਚ ਹਨ। ਰਾਹੁਲ ਗਾਂਧੀ ਲਈ ਖਾਸ ਤੌਰ 'ਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਯਾਤਰਾ ਦੇ ਆਮ ਵਾਂਗ ਹੋਣ ਤੋਂ ਬਾਅਦ ਇਹ ਪਹਿਲਾ ਵਿਦੇਸ਼ੀ ਸਮਾਗਮ ਹੋਵੇਗੀ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਨੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਆਏ ਅਧਿਕਾਰੀ ਮੋੜੇ ਬੇਰੰਗ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News