ਰਾਹੁਲ ਗਾਂਧੀ ਨੇ ਸੱਚ ਦਾ ਕਵਚ ਪਹਿਨਿਆ ਹੈ, ਉਨ੍ਹਾਂ ਨੂੰ ਕੋਈ ਖਰੀਦ ਨਹੀਂ ਸਕਦਾ : ਪ੍ਰਿਯੰਕਾ ਗਾਂਧੀ

Tuesday, Jan 03, 2023 - 02:57 PM (IST)

ਰਾਹੁਲ ਗਾਂਧੀ ਨੇ ਸੱਚ ਦਾ ਕਵਚ ਪਹਿਨਿਆ ਹੈ, ਉਨ੍ਹਾਂ ਨੂੰ ਕੋਈ ਖਰੀਦ ਨਹੀਂ ਸਕਦਾ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ/ਗਾਜ਼ੀਆਬਾਦ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ 'ਭਾਰਤ ਜੋੜੋ ਯਾਤਰਾ' ਦੇ ਉੱਤਰ ਪ੍ਰਦੇਸ਼ 'ਚ ਦਾਖ਼ਲ ਹੋਣ 'ਤੇ ਆਪਣੇ ਵੱਡੇ ਭਰਾ ਰਾਹੁਲ ਗਾਂਧੀ ਅਤੇ ਹੋਰ 'ਭਾਰਤ ਯਾਤਰੀਆਂ' ਦਾ ਸਵਾਗਤ ਕੀਤਾ ਅਤੇ ਕਿਹਾ ਕਿ ਰਾਹੁਲ ਨੇ ਸੱਚ ਦਾ ਕਵਚ ਪਹਿਨ ਰੱਖਿਆ ਹੈ ਜਿਸ ਕਾਰਨ ਉਨ੍ਹਾਂ ਦੀ ਠੰਡ ਅਤੇ ਦੂਜੀਆਂ ਸਾਰੀਆਂ ਚੀਜ਼ਾਂ ਤੋਂ ਸੁਰੱਖਿਆ ਕਰੇਗਾ। ਉਨ੍ਹਾਂ ਨੇ 2 ਵੱਡੇ ਉਦਯੋਗਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੂੰ ਕੋਈ ਖਰੀਦ ਨਹੀਂ ਸਕਦਾ ਅਤੇ ਉਹ ਸੱਚਾਈ ਤੋਂ ਪਿੱਛੇ ਨਹੀਂ ਹਟਣ ਵਾਲੇ ਹਨ। ਕਾਂਗਰਸ ਦੀ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਗ੍ਹਾ-ਜਗ੍ਹਾ 'ਮੁਹੱਬਤ ਦੀ ਦੁਕਾਨ' ਦੀ ਫ੍ਰੇਂਚਾਈਜੀ ਖੋਲ੍ਹਣ। ਉਨ੍ਹਾਂ ਨੇ ਕਿਹਾ,''ਮੇਰੇ ਵੱਡੇ ਭਰਾ, ਸਭ ਤੋਂ ਜ਼ਿਆਦਾ ਮਾਣ ਤੇਰੇ 'ਤੇ ਹੈ। ਸੱਤਾ ਵਲੋਂ ਪੂਰਾ ਜ਼ੋਰ ਲਗਾਇਆ ਗਿਆ, ਸਰਕਾਰ ਨੇ ਹਜ਼ਾਰਾਂ ਕਰੋੜ ਖਰਚ ਕੀਤੇ ਤਾਂ ਕਿ ਇਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾ ਸਕੇ ਪਰ ਉਹ ਸੱਚਾਈ ਤੋਂ ਪਿੱਛੇ ਨਹੀਂ ਹਟੇ। ਏਜੰਸੀਆਂ ਲਗਾਈਆਂ ਗਈਆਂ ਪਰ ਉਹ ਡਰੇ ਨਹੀਂ। ਉਹ ਯੋਧਾ ਹਨ।''

ਪ੍ਰਿਯੰਕਾ ਨੇ ਦਾਅਵਾ ਕੀਤਾ,''ਅਡਾਨੀ ਅਤੇ ਅੰਬਾਨੀ ਨੇ ਦੇਸ਼ ਦੇ ਵੱਡੇ ਤੋਂ ਵੱਡੇ ਨੇਤਾ ਖਰੀਦ ਲਏ, ਪੀਐੱਸਯੂ ਖਰੀਦ ਲਏ, ਮੀਡੀਆ ਖਰੀਦ ਲਿਆ ਪਰ ਮੇਰੇ ਭਰਾ ਨੂੰ ਖਰੀਦ ਨਹੀਂ ਸਕੇ ਅਤੇ ਕਦੇ ਖਰੀਦ ਵੀ ਨਹੀਂ ਸਕਦੇ।'' ਉਨ੍ਹਾਂ ਦਾ ਕਹਿਣਾ ਸੀ,''ਕਿਸੇ ਨੇ ਮੈਨੂੰ ਕਿਹਾ ਕਿ ਕੀ ਤੁਹਾਡੇ ਭਰਾ ਨੂੰ ਠੰਡ ਨਹੀਂ ਲੱਗਦੀ, ਕਿਉਂਕਿ ਉਹ ਸਿਰਫ਼ ਇਕ ਟੀ-ਸ਼ਰਟ ਪਹਿਨ ਕੇ ਤੁਰ ਰਹੇ ਹਨ। ਕਿਸੇ ਨੇ ਕਿਸੇ ਇਨ੍ਹਾਂ ਨੂੰ ਠੰਡ ਤੋਂ ਬਚਾਓ, ਜੈਕੇਟ ਤਾਂ ਪਹਿਨਾਓ। ਕਿਸੇ ਨੇ ਕਿਹਾ ਹੁਣ ਕਸ਼ਮੀਰ ਜਾ ਰਹੇ ਹਨ, ਕੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਨਹੀਂ ਲੱਗਦਾ? ਮੇਰਾ ਜਵਾਬ ਇਹ ਹੈ ਕਿ ਉਹ ਸੱਚ ਦਾ ਕਵਚ ਪਹਿਨੇ ਹੋਏ ਹਨ। ਭਗਵਾਨ ਇਨ੍ਹਾਂ ਨੂੰ ਸੁਰੱਖਿਅਤ ਰੱਖੇਗਾ।'' ਪ੍ਰਿਯੰਕਾ ਨੇ ਕਿਹਾ,''ਜਦੋਂ ਤੱਕ ਤੁਸੀਂ ਲੋਕ ਇਸ ਦੇਸ਼ ਦੇ ਸੱਚ ਨੂੰ ਪਹਿਚਾਣੋਗੇ, ਉਦੋਂ ਤੱਕ ਭਗਵਾਨ ਇਸ ਦੇਸ਼ ਦੀ ਸੱਚਾਈ ਦੀ ਰੱਖਿਆ ਕਰੇਗਾ।'' ਉਨ੍ਹਾਂ ਦਾ ਕਹਿਣਾ ਸੀ,''ਏਕਤਾ 'ਚ ਹੀ ਤੁਹਾਡਾ ਵਿਕਾਸ ਹੈ। ਪੂਰੇ ਦੇਸ਼ 'ਚ ਏਕਤਾ ਅਤੇ ਸਦਭਾਵਨਾ ਦਾ ਪੈਗਾਮ ਲੈ ਜਾਓ।''


author

DIsha

Content Editor

Related News