ਰਾਹੁਲ ਗਾਂਧੀ ਦੇ ਬਿਆਨ 'ਤੇ ਜਾਵਡੇਕਰ ਦਾ ਪਲਟਵਾਰ, ਕਿਹਾ- ਉਨ੍ਹਾਂ ਦੀ ਨੌਟੰਕੀ ਜਨਤਾ ਨੇ ਕਦੋਂ ਦੀ ਬੰਦ ਕਰ ਦਿੱਤੀ
Friday, May 28, 2021 - 03:41 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੋਰੋਨਾ ਨੂੰ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਾਏ ਗਏ ਦੋਸ਼ਾਂ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸ਼੍ਰੀ ਗਾਂਧੀ ਨੇ ਦੇਸ਼ ਅਤੇ ਜਨਤਾ ਦਾ ਅਪਮਾਨ ਕੀਤਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੁੱਕਰਵਾਰ ਨੂੰ ਕਿਹਾ,''ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਜਨਤਾ ਨਾਲ ਮਿਲ ਕੇ ਕੋਰੋਨਾ ਦਾ ਸਾਹਮਣਾ ਕਰ ਰਹੇ ਹਨ, ਉਦੋਂ ਸ਼੍ਰੀ ਗਾਂਧੀ ਅਜਿਹੀਆਂ ਕੋਸ਼ਿਸ਼ਾਂ ਲਈ 'ਨੌਟੰਕੀ' ਸ਼ਬਦ ਦੀ ਵਰਤੋਂ ਕਰ ਰਹੇ ਹਨ। ਇਹ ਦੇਸ਼ ਅਤੇ ਜਨਤਾ ਦਾ ਅਪਮਾਨ ਹੈ। ਅਸੀਂ 'ਨੌਟੰਕੀ' ਵਰਗੇ ਸ਼ਬਦ ਦੀ ਵਰਤੋਂ ਨਹੀਂ ਕਰਾਂਗੇ, ਕਿਉਂਕਿ ਉਨ੍ਹਾਂ ਦੀ ਨੌਟੰਕੀ ਜਨਤਾ ਨੇ ਕਦੋਂ ਦੀ ਬੰਦ ਕਰ ਦਿੱਤੀ ਹੈ।''
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਲਈ 'ਪ੍ਰਧਾਨ ਮੰਤਰੀ ਦੀ ਨੌਟੰਕੀ' ਜ਼ਿੰਮੇਵਾਰ : ਰਾਹੁਲ ਗਾਂਧੀ
ਉਨ੍ਹਾਂ ਕਿਹਾ,''ਪਹਿਲੇ ਤਾਂ ਕਾਂਗਰਸ ਨੂੰ ਵੈਕਸੀਨ 'ਤੇ ਭਰੋਸਾ ਨਹੀਂ ਸੀ, ਕਾਂਗਰਸ ਨੇ ਟੀਕੇ ਨੂੰ ਲੈ ਕੇ ਖ਼ਦਸ਼ਾ ਜ਼ਾਹਰ ਕੀਤਾ। ਇੱਥੇ ਤੱਕ ਕਿ ਕਾਂਗਰਸ ਦੇ ਇਕ ਨੇਤਾ ਨੇ ਇਸ ਨੂੰ 'ਮੋਦੀ ਵੈਕਸੀਨ' ਕਿਹਾ ਸੀ। ਕੋਵੈਕਸੀਨ ਨੂੰ ਲੈ ਕੇ ਰਾਹੁਲ ਨੇ ਭਰਮ ਫੈਲਾਇਆ। ਰਾਹੁਲ ਕਹਿੰਦੇ ਹਨ ਕਿ 2024 ਤੱਕ ਸਾਰਿਆਂ ਨੂੰ ਵੈਕਸੀਨ ਲੱਗੇਗੀ, ਅਸੀਂ ਕਹਿੰਦੇ ਹਾਂ ਇਸ ਸਾਲ ਦੇ ਅੰਤ ਤੱਕ ਸਾਰਿਆਂ ਨੂੰ ਟੀਕਾ ਲੱਗ ਜਾਵੇਗਾ।'' ਸ਼੍ਰੀ ਜਾਵਡੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਵੈਕਸੀਨ ਦੀ ਚਿੰਤਾ ਹੈ ਤਾਂ ਪਹਿਲਾਂ ਆਪਣੀ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ 'ਤੇ ਧਿਆਨ ਦੇਣ। ਰਾਜਸਥਾਨ 'ਚ ਆਏ ਦਿਨ ਜਬਰ ਜ਼ਿਨਾਹ ਹੋ ਰਹੇ ਹਨ। ਹਾਲ ਹੀ 'ਚ ਇਕ ਐਂਬੂਲੈਂਸ ਦੀ ਵਰਤੋਂ ਜਬਰ ਜ਼ਿਨਾਹ ਕਰਨ ਲਈ ਕੀਤੀ ਗਈ। ਇਕ ਮਹਿਲਾ ਸੰਸਦ ਮੈਂਬਰ 'ਤੇ ਕਾਂਗਰਸ ਦੇ ਵਰਕਰਾਂ ਨੇ ਹਮਲਾ ਕੀਤਾ। ਰਾਹੁਲ ਨੂੰ ਦੇਸ਼ ਨੂੰ ਉਪਦੇਸ਼ ਦੇਣ ਦੀ ਬਜਾਏ ਆਪਣੇ ਸ਼ਾਸਿਤ ਸੂਬੇ 'ਤੇ ਧਿਆਨ ਦੇਣਾ ਚਾਹੀਦਾ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਨਕਲੀ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ, 5 ਦੀ ਹਾਲਤ ਗੰਭੀਰ
ਦੱਸਣਯੋਗ ਹੈ ਕਿ ਰਾਹੁਲ ਨੇ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਮਹਾਮਾਰੀ ਨੂੰ ਸਮਝੇ ਬਿਨਾਂ ਹੀ ਮੋਦੀ ਨੇ ਇਸ 'ਤੇ ਜਿੱਤ ਦਾ ਐਲਾਨ ਕਰ ਦਿੱਤਾ ਸੀ, ਜਿਸ ਕਾਰਨ ਦੇਸ਼ ਦੇ ਲੱਖਾਂ ਲੋਕਾਂ ਨੂੰ ਜਾਨ ਗੁਆਉਣੀ ਪਈ।
ਇਹ ਵੀ ਪੜ੍ਹੋ : CM ਕੇਜਰੀਵਾਲ ਨੇ ਕੀਤਾ ਤਿਰੰਗੇ ਦਾ ਅਪਮਾਨ, ਕੇਂਦਰੀ ਮੰਤਰੀ ਨੇ LG ਨੂੰ ਲਿਖੀ ਚਿੱਠੀ