ਅਮਰੀਕਾ ''ਚ ਇਕ ਵਾਰ ਫ਼ਿਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ''ਤੇ ਉਠਾਏ ਸਵਾਲ, ਕਿਹਾ- ''''ਕੁਛ ਤਾਂ ਗੜਬੜ ਹੈ...''''

Tuesday, Apr 22, 2025 - 02:38 PM (IST)

ਅਮਰੀਕਾ ''ਚ ਇਕ ਵਾਰ ਫ਼ਿਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ''ਤੇ ਉਠਾਏ ਸਵਾਲ, ਕਿਹਾ- ''''ਕੁਛ ਤਾਂ ਗੜਬੜ ਹੈ...''''

ਇੰਟਰਨੈਸ਼ਨਲ ਡੈਸਕ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਮਰੀਕਾ ਦੇ ਬੋਸਟਨ ਵਿਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਤੇ ਸਵਾਲ ਉਠਾਏ। ਉਨ੍ਹਾਂ ਐਤਵਾਰ ਸ਼ਾਮ ਨੂੰ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਭਾਰਤੀ ਚੋਣ ਕਮਿਸ਼ਨ ਸਮਝੌਤਾ ਕਰ ਚੁੱਕਾ ਹੈ। ਇਸ ਸਿਸਟਮ ਵਿਚ ਕੁਝ ਗੜਬੜੀ ਹੈ।

ਜ਼ਿਕਰਯੋਗ ਹੈ ਕਿ ਰਾਹੁਲ 2 ਦਿਨਾਂ ਦੇ ਅਮਰੀਕੀ ਦੌਰੇ ’ਤੇ ਹਨ। ਉਹ ਸ਼ਨੀਵਾਰ ਦੇਰ ਰਾਤ ਅਮਰੀਕਾ ਦੇ ਬੋਸਟਨ ਹਵਾਈ ਅੱਡੇ ’ਤੇ ਉਤਰੇ ਸਨ। ਉਹ ਇੱਥੇ ਰੋਡ ਆਈਲੈਂਡ ਸਥਿਤ ਬ੍ਰਾਊਨ ਯੂਨੀਵਰਸਿਟੀ ਦਾ ਦੌਰਾ ਕਰਨਗੇ, ਜਿੱਥੇ ਉਹ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਕਾਂਗਰਸ ਨੇਤਾ ਪਵਨ ਖੇੜਾ ਨੇ ਰਾਹੁਲ ਗਾਂਧੀ ਦੀ ਇਸ ਫੇਰੀ ਬਾਰੇ ‘ਐਕਸ’ ’ਤੇ ਜਾਣਕਾਰੀ ਦਿੱਤੀ ਸੀ।

PunjabKesari

ਅਮਰੀਕਾ ਵਿਚ ਰਾਹੁਲ ਨੇ 3 ਗੱਲਾਂ ਕਹੀਆਂ, ਜਿਨ੍ਹਾਂ ਵਿਚੋਂ ਪਹਿਲੀ ਇਹ ਸੀ ਕਿ ਮਹਾਰਾਸ਼ਟਰ ਵਿਚ ਜਿੰਨੇ ਬਾਲਗ ਹਨ ਉਨ੍ਹਾਂ ਨਾਲੋਂ ਵੱਧ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਸਾਨੂੰ ਸ਼ਾਮ 5.30 ਵਜੇ ਵੋਟਿੰਗ ਦੇ ਅੰਕੜੇ ਦੱਸੇ। ਇਸ ਤੋਂ ਬਾਅਦ ਸ਼ਾਮ 5.30 ਵਜੇ ਤੋਂ 7.30 ਵਜੇ ਦੇ ਵਿਚਕਾਰ 65 ਲੱਖ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ 2 ਘੰਟਿਆਂ ਵਿਚ 65 ਲੱਖ ਵੋਟਾਂ ਪੈਣੀਆਂ ਅਸੰਭਵ ਹਨ। ਇਕ ਵੋਟਰ ਨੂੰ ਆਪਣੀ ਵੋਟ ਪਾਉਣ ਵਿਚ ਲੱਗਭਗ 3 ਮਿੰਟ ਲੱਗਦੇ ਹਨ। ਜੇ ਤੁਸੀਂ ਹਿਸਾਬ ਲਗਾਓਗੇ, ਤਾਂ ਪਤਾ ਲੱਗੇਗਾ ਕਿ ਰਾਤ 2 ਵਜੇ ਤੱਕ ਵੋਟਰਾਂ ਦੀ ਲਾਈਨ ਲੱਗਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਹੋਇਆ।

ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਚੋਣਾਂ ਦੀ ਵੀਡੀਓਗ੍ਰਾਫੀ ਮੰਗੀ ਤਾਂ ਕਮਿਸ਼ਨ ਨੇ ਸਾਫ਼ ਮਨ੍ਹਾ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਕਾਨੂੰਨ ਵੀ ਬਦਲ ਦਿੱਤਾ, ਤਾਂ ਜੋ ਅਸੀਂ ਅੱਗੇ ਵੀਡੀਓ ਬਾਰੇ ਸਵਾਲ ਨਾ ਕਰ ਸਕੀਏ।

ਇਹ ਵੀ ਪੜ੍ਹੋ- ਜਦੋਂ ਸਜ਼ਾ ਸੁਣ ਮੁਲਜ਼ਮ ਨੇ ਜੱਜ ਨੂੰ ਹੀ ਦੇ'ਤੀ ਧਮਕੀ- 'ਤੂੰ ਮੈਨੂੰ ਬਾਹਰ ਮਿਲ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News