PM ਮੋਦੀ ’ਤੇ ਵਰ੍ਹੇ ਰਾਹੁਲ, ਕਿਹਾ- ਜਦੋਂ ਵੀ ਪ੍ਰਧਾਨ ਮੰਤਰੀ ਮਣੀਪੁਰ ਆਉਣ ਤਾਂ ਉਨ੍ਹਾਂ ਤੋਂ ਇਹ ਸਵਾਲ ਜ਼ੂਰਰ ਪੁੱਛੋ
Monday, Feb 21, 2022 - 03:26 PM (IST)
ਇੰਫਾਲ— ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਮਣੀਪੁਰ ਦੇ ਇੰਫਾਲ ’ਚ ਮੋਦੀ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ। ਰਾਹੁਲ ਨੇ ਇਸ ਦੌਰਾਨ ਕਿਹਾ ਕਿ ਭਾਜਪਾ ਦਾ ਵਿਜ਼ਨ, ਵਿਚਾਰਧਾਰਾ, ਵਿਚਾਰ ਅਤੇ ਭਾਸ਼ਾ ਹੈ, ਜੋ ਹੋਰ ਸਾਰੇ ਵਿਚਾਰਾਂ, ਭਾਸ਼ਾਵਾਂ ਅਤੇ ਵਿਚਾਰਧਾਰਾਵਾਂ ਤੋਂ ਉੱਪਰ ਹੈ। ਜਦੋਂ ਭਾਜਪਾ ਅਤੇ ਆਰ. ਐੱਸ. ਐੱਸ. ਮਣੀਪੁਰ ਆਉਂਦੇ ਹਨ ਤਾਂ ਉਹ ਇਸ ਸਮਝ ਨਾਲ ਨਹੀਂ ਆਉਂਦੇ। ਉਨ੍ਹਾਂ ’ਚ ਉੱਤਮਤਾ ਦੀ ਭਾਵਨਾ ਆਉਂਦੀ ਹੈ। ਮੈਂ ਉੱਤਮਤਾ ਦੀ ਭਾਵਨਾ ਨਾਲ ਨਹੀਂ ਨਿਮਰਤਾ ਨਾਲ ਆਉਂਦਾ ਹਾਂ।
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 2014 ’ਚ ਖੂਬ ਵਾਅਦੇ ਕੀਤੇ ਸਨ ਪਰ ਉਹ ਹੁਣ 2 ਕਰੋੜ ਰੁਜ਼ਗਾਰ, 15 ਲੱਖ ਰੁਪਏ ਦੇਣ ਦੀ ਗੱਲ, ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ, ਨੋਟਬੰਦੀ ਅਤੇ ਗਲਤ ਤਰ੍ਹਾਂ ਨਾਲ ਜੀ. ਐੱਸ. ਟੀ. ਲਾਗੂ ਕਰਨ ਦੀ ਗੱਲ ਕਿਉਂ ਨਹੀਂ ਕਰਦੇ ਹਨ? ਮਣੀਪੁਰ ਦੀ ਜਨਤਾ ਇਹ ਸਵਾਲ ਉਨ੍ਹਾਂ ਤੋਂ ਪੁੱਛੇ ਜਦੋਂ ਉਹ ਇੱਥੇ ਆਉਣ।