ਰਾਹੁਲ ਗਾਂਧੀ ਨੇ ਮੋਦੀ ਦੇ ਬਿਆਨ ''ਤੇ ਲਈ ਚੁਟਕੀ ਕਿਹਾ...

08/24/2016 5:33:51 PM

ਨਵੀਂ ਦਿੱਲੀ— ਕਾਂਗਰਸ ਉੱਪ ਮੁਖੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਕਰਾਂ ਦੇ ਸੰਮੇਲਨ ''ਚ ਰਾਸ਼ਟਰਵਾਦ ਨੂੰ ਲੈ ਕੇ ਕੀਤੀ ਗਈ ਟਿੱਪਣੀ ''ਤੇ ਤਿੱਖਾ ਹਮਲਾ ਕਰਦੇ ਹੋਏ ਅੱਜ ਚੁੱਟਕੀ ਲੈਂਦੇ ਹੋਏ ਕਿਹਾ ਕਿ ਮੋਦੀ ਲਈ ਦਲਿਤ ਅਤੇ ਪਿਛੜੇ ਰਾਸ਼ਟਰਵਾਦੀ ਨਹੀਂ ਹਨ। ਗਾਂਧੀ ਨੇ ਅੱਜ ਟਵੀਟ ਕਰਕੇ ਕਿਹਾ ਕਿ ਤਾਂ ਹੁਣ ਮੋਦੀ ਜੀ ''ਦਲਿਤ'' ਅਤੇ ''ਪਿਛੜੇ'' ਵੀ ਰਾਸ਼ਟਰਵਾਦੀ ਨਹੀਂ ਹਨ? ਕਾਂਗਰਸ ਉੱਪ ਮੁਖੀ ਨੇ ਇਹ ਪ੍ਰਤੀਕਿਰਿਆ ਮੋਦੀ ਦੀ ਉਸ ਟਿੱਪਣੀ ਦੇ ਜਵਾਬ ''ਚ ਦਿੱਤੀ, ਜਿਸ ''ਚ ਉਨ੍ਹਾਂ ਨੇ ਬੀਤੇ ਦਿਨ ਪਾਰਟੀ ਦੇ ਵਰਕਰਾਂ ਨੂੰ ਕਿਹਾ ਸੀ ਕਿ ਭਾਜਪਾ ਦੀ ਪਛਾਣ ਰਾਸ਼ਟਰਵਾਦੀ ਨਾਲ ਜੁੜੀ ਹੋਈ ਹੈ, ਇਸ ਲਈ ਭਾਜਪਾ ਵਰਕਰ ਰਾਸ਼ਟਰਵਾਦ ਦੀ ਵਿਚਾਰਧਾਰਾ ਤੋਂ ਆਪਣਾ ਧਿਆਨ ਹਟਾਵੇ। ਉਨ੍ਹਾਂ ਨੇ ਕਿਹਾ ਸੱਤਾ ਵਿਰੋਧੀ ਲਹਿਰ ਆਉਣ ਵਾਲੇ ਵਿਧਾਨ ਸਭਾ ਚੋਣਾਂ ''ਚ ਪ੍ਰਭਾਵੀ ਹੋਵੇਗੀ। ਰਾਸ਼ਟਰਵਾਦੀ ਤਾਂ ਸਾਡੇ ਹੱਥ ਹੈ, ਸਾਨੂੰ ਦਲਿਤਾਂ ਅਤੇ ਪਿਛੜਿਆਂ ਨੂੰ ਸਾਥ ਲਿਆਉਣਾ ਹੈ। 


Related News