ਰਾਹੁਲ ਗਾਂਧੀ ਦਾ ਰਵੱਈਆ ਵੇਖ ਢਿੱਲੇ ਪਏ ਹਰੀਸ਼ ਰਾਵਤ ਦੇ ਤੇਵਰ
Saturday, Dec 25, 2021 - 04:29 PM (IST)
ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਦਿੱਲੀ ਤਲਬ ਕਰਨ ਤੋਂ ਬਾਅਦ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਤੇਵਰ ਢਿੱਲੇ ਪੈ ਗਏ ਹਨ। ਰਾਹੁਲ ਨੇ ਹਰੀਸ਼ ਰਾਵਤ ਅਤੇ ਉੱਤਰਾਖੰਡ ਦੇ ਹੋਰ ਵੱਡੇ ਕਾਂਗਰਸ ਨੇਤਾਵਾਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਆਪਣੇ ਆਵਾਸ ’ਤੇ ਤਲਬ ਕਰ ਕੇ ਹਰ ਨੇਤਾ ਨਾਲ ਵੱਖ-ਵੱਖ ਗੱਲ ਕੀਤੀ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਨੇ ਉੱਤਰਾਖੰਡ ’ਚ ਗਾਂਧੀ ਪਰਿਵਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਇਸ ਕ੍ਰਮ ਵਿਚ ਸਭ ਤੋਂ ਪਹਿਲਾਂ ਹਰੀਸ਼ ਰਾਵਤ ਨੂੰ ਅੰਦਰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਸਖ਼ਤ ਸੰਦੇਸ਼ ਦਿੱਤਾ ਕਿ ਪਾਰਟੀ ਦੀ ਜਿੱਤ ਨੂੰ ਯਕੀਨੀ ਕਰਨ ਵਿਚ ਹੀ ਸਾਰਿਆਂ ਦਾ ਹਿੱਤ ਹੈ। ਰਾਹੁਲ ਦੇ ਰਵੱਈਆ ਨੂੰ ਵੇਖਦੇ ਹੋਏ ਹਰੀਸ਼ ਰਾਵਤ ਦੇ ਤੇਵਰ ਢਿੱਲੇ ਪੈ ਗਏ ਅਤੇ ਉਨ੍ਹਾਂ ਨੇ ਅੱਜ ਕਿਹਾ ਕਿ ਆਪਣਾ ਦੁੱਖ਼ ਜ਼ਾਹਰ ਕਰ ਕੇ ਉਨ੍ਹਾਂ ਨੇ ਪਾਰਟੀ ਦੇ ਹਿੱਤ ਨੂੰ ਸਾਧਨ ਦਾ ਕੰਮ ਕੀਤਾ ਹੈ। ਓਧਰ ਕਾਂਗਰਸ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਅਸਾਮ ਤੋਂ ਲੈ ਕੇ ਪੰਜਾਬ ਤੱਕ ਰਾਵਤ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਤਿੱਖੇ ਅੰਦਾਜ਼ ਵਿਚ ਕਿਹਾ ਕਿ ਉੱਤਰਾਖੰਡ ਵਿਚ ਕਾਂਗਰਸ ਨੂੰ ਹਰ ਹਾਲ ਵਿਚ ਜਿਤਾਉਣਾ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਬਗਾਵਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਤੁਸੀਂ ਉਹੀ ਕੱਟਦੇ ਹੋ, ਜੋ ਬੀਜਦੇ ਹੋ, ਹਰੀਸ਼ ਰਾਵਤ ’ਤੇ ਕੈਪਟਨ ਨੇ ਕੀਤੀ ਟਿੱਪਣੀ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਰਾਵਤ ਦਾ ਜਿਵੇਂ ਹੀ ਵਿਰੋਧੀ ਸੁਰ ਗੂੰਜਿਆ ਤਾਂ ਕਾਂਗਰਸ ਦੀ ਉੱਤਰ ਪ੍ਰਦੇਸ਼ ਮੁਖੀ ਜਨਰਲ ਸਕਤੱਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਉਨ੍ਹਾਂ ਨੂੰ ਤੁਰੰਤ ਫੋਨ ਕੀਤਾ। ਉਸ ਤੋਂ ਬਾਅਦ ਰਾਹੁਲ ਨੇ ਰਾਵਤ ਨੂੰ ਦਿੱਲੀ ਤਲਬ ਕੀਤਾ। ਕਾਂਗਰਸ ਦੀ ਲੀਡਰਸ਼ਿਪ ਦੀ ਤਿਆਰੀ ਨੂੰ ਵੇਖਦੇ ਹੋਏ ਰਾਵਤ ਵੀ ਸੰਕੇਤ ਨੂੰ ਸਮਝ ਗਏ। ਇਸ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਤੇ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰਾਵਤ ’ਤੇ ਟਿੱਪਣੀ ਕੀਤੀ ਹੈ, ਜਿਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ’ਚ ਕਾਂਗਰਸ ਛੱਡਣ ਦੀ ਜਲਦਬਾਜ਼ੀ ਹੈ ਅਤੇ ਮਨੀਸ਼ ਤਿਵਾੜੀ ਉਹ ਹੀ ਕਰਦੇ ਹਨ ਜੋ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ।