ਸਰਕਾਰ ਦੀ ''ਜ਼ੀਰੋ ਟੀਕਾ ਨੀਤੀ'' ਭਾਰਤ ਮਾਤਾ ਦੀ ਛਾਤੀ ''ਚ ਖੰਜਰ ਦਾ ਕੰਮ ਕਰ ਰਹੀ ਹੈ : ਰਾਹੁਲ ਗਾਂਧੀ

Monday, May 31, 2021 - 06:12 PM (IST)

ਸਰਕਾਰ ਦੀ ''ਜ਼ੀਰੋ ਟੀਕਾ ਨੀਤੀ'' ਭਾਰਤ ਮਾਤਾ ਦੀ ਛਾਤੀ ''ਚ ਖੰਜਰ ਦਾ ਕੰਮ ਕਰ ਰਹੀ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ 'ਜ਼ੀਰੋ ਟੀਕਾ ਨੀਤੀ' ਭਾਰਤ ਮਾਤਾ ਦੀ ਛਾਤੀ 'ਚ ਖੰਜਰ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ 'ਚ ਬੇਰੁਜ਼ਗਾਰੀ ਵਧਣ ਸੰਬੰਧੀ ਖ਼ਬਰ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ।

PunjabKesariਕਾਂਗਰਸ ਨੇਤਾ ਨੇ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਸਰਕਾਰ ਦੀ ਜ਼ੀਰੋ ਟੀਕਾ ਨੀਤੀ (ਜ਼ੀਰੋ ਵੈਕਸੀਨ ਪਾਲਿਸੀ) ਭਾਰਤ ਮਾਤਾ ਦੀ ਛਾਤੀ 'ਚ ਖੰਜਰ ਦਾ ਕੰਮ ਕਰ ਰਹੀ ਹੈ। ਦੁਖ਼ਦ ਸੱਚ।'' ਬੇਰੁਜ਼ਗਾਰੀ ਦਰ ਦੇ ਦਹਾਈ ਦੇ ਅੰਕੜੇ 'ਚ ਪਹੁੰਚਣ ਸੰਬੰਧੀ ਇਕ ਖ਼ਬਰ ਨੂੰ ਲੈ ਕੇ ਰਾਹੁਲ ਨੇ ਪ੍ਰਧਾਨ ਮੰਤਰੀ 'ਤੇ ਤੰਜ ਕੱਸਦੇ ਹੋਏ ਕਿਹਾ,''ਇਕ ਵਿਅਕਤੀ ਅਤੇ ਉਸ ਦਾ ਹੰਕਾ ਹੈ, ਇਕ ਵਾਇਰਸ ਅਤੇ ਉਸ ਦੇ ਕਈ ਰੂਪ ਹਨ।'' ਰਾਹੁਲ ਨੇ ਹਾਲ ਦੇ ਦਿਨਾਂ 'ਚ ਸਰਕਾਰ ਦੀ ਟੀਕਾਕਰਨ ਨੀਤੀ ਨੂੰ ਲੈ ਕੇ ਉਸ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਦੂਜੇ ਪਾਸੇ, ਭਾਜਪਾ ਨੇ ਉਨ੍ਹਾਂ ਨੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਫ਼ੈਲਾਉਣ ਦਾ ਦੋਸ਼ ਲਗਾਇਆ ਹੈ।


author

DIsha

Content Editor

Related News